ਵੀਰਵਾਰ ਨੂੰ ਇਹ ਪ੍ਰਦਰਸ਼ਨ ਸੂਡਾਨ ਦੀ ਰਾਜਧਾਨੂ ਖਾਰਤੂਮ ਤਕ ਪਹੁੰਚ ਗਿਆ। ਜਿਸ ਤੋਂ ਬਾਅਦ ਰਾਸ਼ਟਰਪਤੀ ਭਵਨ ਨੇੜੇ ਇੱਕਠਾ ਭੀੜ ਨੂੰ ਨੱਠਾਉਣ ਲਈ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਛੱਡੇ। ਲੋਕਲ ਬ੍ਰਾਡਕਾਸਟਰ ਸੂਡਾਨੀਆ 24 ਦੀ ਖ਼ਬਰ ਮੁਤਾਬਕ ਪੂਰਵੀ ਸ਼ਹਿਰ ਅਲ-ਕਦਰੀਫ, ਅਲ-ਤੈਅਬ ਅਲ-ਅਮੀਨ ਤੇ ‘ਚ ਇਸ ਪ੍ਰਦਰਸ਼ਨ ਦੌਰਾਨ 6 ਲੋਕ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ ਹਨ।
ਮਰਨ ਵਾਲੇ ਲੋਕਾਂ ‘ਚ ਯੂਨੀਵਰਸੀਟੀ ਸਟੂਡੇਂਟਸ ਵੀ ਸ਼ਾਮਲ ਹਨ। ਸ਼ਹਿਰ ਦੇ ਸਾਂਸਦ ਮੁਬਾਰਕ ਅਲ-ਨੂਰ ਦਾ ਕਹਿਣਾ ਹੈ ਕਿ ਅਲ-ਕਦਰੀਫ ‘ਚ ਹਾਲਾਤ ਬੇਕਾਬੂ ਹੋ ਗਏ ਸੀ। ਅਲ-ਨੂਰ ‘ਚ ਅਪਿਲ ਕੀਤੀ ਗਈ ਕਿ ਪ੍ਰਦਰਸ਼ਨਾਰੀ ਸ਼ਾਂਤਮਈ ਢੰਗ ਨਾਲ ਵਿਰੋਧ ਕਰਕੇ ਹਨ ਇਸ ਲਈ ਉਨ੍ਹਾਂ ਖਿਲਾਫ ਤਾਕਤ ਦੀ ਵਰਤੋਂ ਨਾ ਕੀਤੀ ਜਾਵੇ।
ਸੂਡਾਨ `ਚ ਇੱਕ ਹੋਰ ਥਾਂ `ਤੇ 2 ਹੋਰ ਲੋਕਾਂ ਦੀ ਮੌਤ ਦੀ ਖ਼ਬਰ ਆਈ ਹੈ। ਪ੍ਰਦਰਸ਼ਨਕਾਰੀਆਂ ਨੇ ਨੇਸ਼ਨਲ ਕਾਂਗਰਸ ਪਾਰਟੀ ਦਾ ਮੁੱਖ ਦਫਤਰ ਵੀ ਸਾੜ ਦਿੱਤਾ ਸੀ।