ਨਵੀਂ ਦਿੱਲੀ: ਪਾਕਿਸਤਾਨ 'ਚੋਂ ਛੇ ਸਾਲ ਬਾਅਦ ਵਤਨ ਪਰਤੇ ਹਾਮਿਦ ਅੰਸਾਰੀ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਦੇ ਕਿਸੇ ਨਾਲ ਫੇਸਬੁੱਕ 'ਤੇ ਪਿਆਰ ਦਾ ਇਜ਼ਹਾਰ ਨਾ ਕਰੋ। ਦਰਅਸਲ, ਅੰਸਾਰੀ ਨੂੰ ਫੇਸਬੁੱਕ 'ਤੇ ਹੀ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਹੋਇਆ ਸੀ ਅਤੇ ਉਸ ਨੂੰ ਜ਼ਬਰਨ ਵਿਆਹ ਤੋਂ ਬਚਾਉਣ ਲਈ ਹਾਮਿਦ ਅਫ਼ਗਾਨਿਸਤਾਨ ਦੇ ਰਸਤਿਉਂ ਪਾਕਿਸਤਾਨ ਚਲਾ ਗਿਆ।

ਇਹ ਵੀ ਪੜ੍ਹੋ: ਇਸ਼ਕ ਦੇ ਚੱਕਰ 'ਚ ਟੱਪੀਆਂ ਸਰਹੱਦਾਂ

ਇਸ ਤੋਂ ਪਹਿਲਾਂ ਕਿ ਉਹ ਉਸ ਲੜਕੀ ਨੂੰ ਮਿਲ ਪਾਉਂਦਾ, ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਰਿਹਾਅ ਹੋ ਕੇ ਭਾਰਤ ਆਉਣ ਵਿੱਚ ਛੇ ਸਾਲ ਲੱਗ ਗਏ। ਮੁੰਬਈ ਸਥਿਤ ਆਪਣੇ ਘਰ ਪਹੁੰਚਣ 'ਤੇ ਹਾਮਿਦ ਨੇ ਕਿਹਾ ਕਿ ਨੌਜਵਾਨਾਂ ਨੂੰ ਕਦੇ ਵੀ ਆਪਣੇ ਮਾਪਿਆਂ ਤੋਂ ਕੁਝ ਨਹੀਂ ਲੁਕਾਉਣਾ ਚਾਹੀਦਾ ਕਿਉਂਕਿ ਔਖੇ ਵੇਲੇ ਉਹ ਹਮੇਸ਼ਾ ਤੁਹਾਡੇ ਨਾਲ ਖੜ੍ਹਦੇ ਹਨ।