ਨਵੀਂ ਦਿੱਲੀ: ਅੱਜ ਸਾਲ ਦਾ ਸਭ ਤੋਂ ਛੋਟਾ ਦਿਨ ਹੈ ਜਿਸ ਨੂੰ ਵਿੰਟਰ ਸੋਲਸਟਿਸ ਕਹਿੰਦੇ ਹਨ। ਇਸ ਦਿਨ ਨੂੰ ਚੀਨ ‘ਚ ਡੋਂਗਜੀ ਫੈਸਟੀਵਲ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਛੋਟਾ ਦਿਨ ਇਸ ਲਈ ਹੈ ਕਿਉਂਕਿ ਧਰਤੀ ਤੇ ਸੂਰਜ ‘ਚ ਅੱਜ ਜ਼ਿਆਦਾ ਦੂਰੀ ਹੁੰਦੀ ਹੈ ਤੇ ਚੰਦ ਦੀ ਰੋਸ਼ਨੀ ਜ਼ਿਆਦਾ ਸਮੇਂ ਤਕ ਰਹਿੰਦੀ ਹੈ। ਇਹ ਸਾਲ ਦਾ ਇਹ ਬੇਹੱਦ ਖਾਸ ਦਿਨ ਹੈ ਕਿਉਂਕਿ ਇਸ ਵਾਰ ਦਸੰਬਰ ਦਾ ਪੂਰਾ ਚੰਨ ਹੈ ਜਿਸ ਨੂੰ ਕੋਲਡ ਮੂਨ ਕਿਹਾ ਜਾਂਦਾ ਹੈ। ਕੁਝ ਸਾਲਾਂ ਤੋਂ ਇਸ ਦੀ ਤਾਰੀਖ ‘ਚ ਬਦਲਾਅ ਦੇਖਿਆ ਜਾ ਰਿਹਾ ਹੈ। ਇਸ ਦਿਨ ਕਦੇ 21 ਤੇ ਕਦੇ 22 ਦਸੰਬਰ ਨੂੰ ਹੁੰਦਾ ਹੈ। ਸ਼ੁੱਕਰਵਾਰ ਨੂੰ ਗੂਗਲ ਨੇ ਵੀ ਇਸ ‘ਤੇ ਡੂਡਲ ਬਣਾਇਆ ਹੈ। ਭਾਰਤ ‘ਚ ਵਿੰਟਰ ਸੋਲਸਟਿਸ 22 ਦਸੰਬਰ ਨੂੰ ਸਵੇਰ 3:53 ‘ਤੇ ਹੋਵੇਗਾ। ਹੁਣ ਤੁਹਾਨੂੰ ਇਸ ਦਿਨ ਨਾਲ ਜੁੜੀਆਂ ਚਾਰ ਖਾਸ ਗੱਲਾਂ ਦੱਸਦੇ ਹਾਂ-



  1. ਸੋਲਸਟਿਸ ਸਾਲ ‘ਚ ਦੋ ਵਾਰ ਆਉਂਦਾ ਹੈ। ਇੱਕ ਵਾਰ ਗਰਮੀਆਂ ‘ਚ ਜਿਸ ਨੂੰ ਸਮਰ ਸੋਲਸਟਿਸ ਕਹਿੰਦੇ ਹਨ, ਜੋ 20 ਤੋਂ 23 ਜੂਨ ‘ਚ ਆਉਂਦਾ ਹੈ। ਇਸ ਦੌਰਾਨ ਦਿਨ ਸਭ ਤੋਂ ਲੰਬਾ ਤੇ ਰਾਤ ਸਭ ਤੋਂ ਛੋਟੀ ਹੁੰਦੀ ਹੈ।

  2. ਅਕਸਰ ਹੀ ਬੁਜ਼ੁਰਗ ਕਹਿੰਦੇ ਹਨ ਕਿ ਦਸੰਬਰ ਦੇ ਆਖਰ ‘ਚ ਕੜਾਕੇ ਦੀ ਠੰਢ ਪਵੇਗੀ। ਇਸ ਦਾ ਤਾਲੁਕ ਵਿੰਟਰ ਸੋਲਸਟਿਸ ਨਾਲ ਹੀ ਹੁੰਦਾ ਹੈ ਕਿਉਂਕਿ ਧਤਰੀ ਤੇ ਸੂਰਜ ‘ਚ ਸਭ ਤੋਂ ਜ਼ਿਆਦਾ ਦੂਰੀ ਹੁੰਦੀ ਹੈ। ਇਸ ਨਾਲ ਸੂਰਜ ਦੀਆਂ ਕਿਰਨਾਂ ਧਰਤੀ ‘ਤੇ ਦੇਰੀ ਨਾਲ ਪਹੁੰਚਦੀਆਂ ਹਨ।

  3. ਧਰਤੀ ਆਪਣੇ ਅਕਸ਼ ਤੋਂ ਸਾਢੇ ਤੇਈ ਡਿਗਰੀ ਝੁਕੀ ਹੋਈ ਹੈ ਜਿਸ ਕਰਕੇ ਸੂਰਜ ਦੀਆਂ ਕਿਰਨਾਂ ਘੱਟ ਸਮੇਂ ਲਈ ਧਰਤੀ ‘ਤੇ ਪੈਂਦੀਆਂ ਹਨ। 21 ਦਸੰਬਰ ਨੂੰ ਸੂਰਜ ਦੱਖਣੀ-ਯਾਨ ਤੋਂ ਉੱਤਰੀ-ਯਾਨ ‘ਚ ਦਾਖ਼ਲ ਹੁੰਦਾ ਹੈ। ਸੂਰਜ ਦੀਆਂ ਕਿਰਨਾਂ ਮਕਰ ਲਾਈਨ ਤੋਂ ਲੰਬਵੱਤ ਹੁੰਦੀ ਹੈ ਤੇ ਕਰਕ ਰੇਖਾ ਨੂੰ ਟੇਢਾ ਛੁਹੰਦੀਆਂ ਹਨ। ਇਸ ਦੇ ਸਿੱਟੇ ਵਜੋਂ ਸੂਰਜ ਜਲਦੀ ਡੁੱਬ ਜਾਂਦਾ ਹੈ ਤੇ ਰਾਤ ਹੋ ਜਾਂਦੀ ਹੈ।

  4. ਇਸ ਸਾਲ ਦਾ ਦਸੰਬਰ ਮਹੀਨਾ ਖਾਸ ਹੈ ਕਿਉਂਕਿ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਚੰਨ ਪੂਰਾ ਦਿਖੇਗਾ ਜਿਸ ਨੂੰ ਕੋਲਡ ਮੂਨ ਕਿਹਾ ਜਾਂਦਾ ਹੈ। ਸ਼ੁੱਕਰਵਾਰ ਦਾ ਦਿਨ ਸਰਦੀ ਦਾ ਪਹਿਲਾ ਸਭ ਤੋਂ ਛੋਟਾ ਦਿਨ ਮੰਨਿਆ ਜਾਂਦਾ ਹੈ ਤੇ ਸਾਲ ਦੀ ਸਭ ਤੋਂ ਲੰਬੀ ਰਾਤ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904