ਮੁੰਬਈ: ਜਿੱਥੇ ਇੱਕ ਪਾਸੇ ਦੀਪਿਕਾ-ਰਣਵੀਰ ਨੇ ਆਪਣੇ ਵਿਆਹ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ, ਉੱਥੇ ਹੀ ਸਭ ਨੂੰ ਹੁਣ ਪ੍ਰਿਅੰਕਾ ਤੇ ਨਿੱਕ ਜੋਨਸ ਦੇ ਵਿਆਹ ਦੀ ਤਾਰੀਖ ਦੇ ਐਲਾਨ ਦਾ ਇੰਤਜ਼ਾਰ ਹੈ। ਵਿਆਹ ਦੀ ਡੇਟ ਨਾਲ ਪ੍ਰਿਅੰਕਾ ਦੀ ਡ੍ਰੈੱਸ ਵੀ ਬੇਹੱਦ ਖਾਸ ਹੋਵੇਗੀ।




ਕੁਝ ਦਿਨ ਪਹਿਲਾਂ ਖ਼ਬਰਾਂ ਸੀ ਕਿ ਪ੍ਰਿਅੰਕਾ ਦੇ ਵਿਆਹ ਦਾ ਲਹਿੰਗਾ ਅੱਬੂ ਜਾਨੀ ਤੇ ਸੰਦੀਪ ਖੋਸਲਾ ਬਣਾਉਣਗੇ। ਹੁਣ ਖ਼ਬਰ ਆਈ ਹੈ ਕਿ ਪ੍ਰਿਅੰਕਾ ਨੇ ਲਹਿੰਗਾ ਬਣਾਉਣ ਦਾ ਆਡਰ ਸੱਬਿਅਸਾਚੀ ਨੂੰ ਦੇ ਦਿੱਤਾ ਹੈ। ਪ੍ਰਿਅੰਕਾ ਅਮਰੀਕਾ ਜਾਣ ਤੋਂ 6 ਦਿਨ ਪਹਿਲਾਂ ਹੀ ਸੱਬਿਆਸਾਚੀ ਨੂੰ ਮਿਲੀ ਸੀ।

ਸੱਬਿਆਸਾਚੀ ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਲਈ ਵੀ ਲਹਿੰਗਾ ਡਿਜ਼ਾਇਨ ਕਰ ਚੁੱਕੇ ਹਨ। ਖ਼ਬਰਾਂ ਨੇ ਕਿ ਦੀਪਿਕਾ ਨੇ ਵੀ ਸੱਬਿਆਸਾਚੀ ਨੂੰ ਹੀ ਵਿਆਹ ਦੇ ਲਹਿੰਗੇ ਦਾ ਆਡਰ ਦਿੱਤਾ ਹੈ। ਪ੍ਰਿਅੰਕਾ-ਨਿੱਕ ਜਲਦੀ ਹੀ ਵਿਆਹ ਦੇ ਬੰਧਨ ‘ਚ ਬੰਨ੍ਹੇ ਜਾਣ ਵਾਲੇ ਹਨ ਪਰ ਇਸ ਦੇ ਤਾਰੀਖ ਦੇ ਐਲਾਨ ਦਾ ਸਭ ਨੂੰ ਇੰਤਜ਼ਾਰ ਹੈ।



ਪ੍ਰਿਅੰਕਾ-ਨਿੱਕ ਦਾ ਵਿਆਹ ਜੋਧਪੁਰ ਦੇ ਉਮੇਦ ਭਵਨ ‘ਚ ਹੋਣੀ ਹੈ। ਇਸ ਤੋਂ ਪਹਿਲਾਂ ਦੋਨੋਂ ਭਾਰਤੀ ਰੀਤਾਂ ਮੁਤਾਬਕ ਰਸਮਾਂ ਨਿਭਾਉਣਗੇ। ਇਸ ਸ਼ਾਹੀ ਵਿਆਹ ‘ਚ ਪ੍ਰਿਅੰਕਾ-ਨਿੱਕ ਦੇ ਕਰੀਬੀ ਦੋਸਤਾਂ ਨਾਲ ਕਈ ਰਿਸ਼ਤੇਦਾਰ ਤੇ ਸ਼ਾਹੀ ਲੋਕ ਸ਼ਾਮਲ ਹੋਣਗੇ। ਇਸ ਤੋਂ ਬਾਅਦ ਵਿਆਹ ਦਾ ਰਿਸੈਪਸ਼ਨ ਲਾਸ ਏਂਜਲਸ ‘ਚ ਕੀਤਾ ਜਾਵੇਗਾ। ਖ਼ਬਰਾਂ ਨੇ ਕਿ ਦੋਵੇਂ ਆਪਣੇ ਵਿਆਹ ‘ਤੇ ਪੂਰੇ ਪੰਜ ਮਿਲੀਅਨ ਖਰਚ ਕਰ ਰਹੇ ਹਨ।