ਵਿਆਹ ਤੋਂ ਪਹਿਲਾਂ ਪ੍ਰਿਅੰਕਾ ਕਰ ਰਹੀ Bachelorette ਪਾਰਟੀ ਦੀ ਤਿਆਰੀ
ਏਬੀਪੀ ਸਾਂਝਾ | 04 Nov 2018 03:14 PM (IST)
ਮੁੰਬਈ: ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦਾ ਵਿਆਹ ਭਾਰਤ ਦੇ ਰਾਜਸਥਾਨ ‘ਚ ਹਿੰਦੂ ਰੀਤਾਂ ਮੁਤਾਬਕ ਹੋਣਾ ਹੈ। ਅਜੇ ਵਿਆਹ ਦੀ ਤਾਰੀਖ ਦਾ ਐਲਾਨ ਤਾਂ ਨਹੀਂ ਹੋਇਆ ਪਰ ਦੇਸੀ ਗਰਲ ਨੇ ਰਸਮਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪਿੱਗੀ ਚੋਪਸ ਵਿਆਹ ਤੋਂ ਪਹਿਲਾਂ ਖੂਬ ਜਸ਼ਨ ਕਰਦੀ ਨਜ਼ਰ ਆ ਰਹੀ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਦੇਸੀ ਗਰਲ ਨੇ ਬ੍ਰਾਈਡਲ ਸ਼ਾਵਰ ਨਿਊਯਾਰਕ ‘ਚ ਕੀਤਾ ਸੀ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਹੁਣ ਪ੍ਰਿਅੰਕਾ ਆਪਣੀ ਬੈਚਲਰ ਪਾਰਟੀ ਕਰਦੀ ਨਜ਼ਰ ਆਈ। ਇਸ ਦੀਆਂ ਤਸਵੀਰਾਂ ਵੀ ਉਸ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਪ੍ਰਿਅੰਕਾ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, ‘ਬੈਚਲਰੇਟਵਾਈਬਸ’। ਸਾਹਮਣੇ ਆਈ ਫੋਟੋ ‘ਚ ਪੀਸੀ ਕਾਫੀ ਖੁਸ਼ ਲੱਗ ਰਹੀ ਹੈ। ਪ੍ਰਿਅੰਕਾ ਪਾਰਟੀ ਕਰ ਰਹੀ ਹੈ ਇਹ ਖ਼ਬਰ ਪੱਕੀ ਹੈ ਪਰ ਇਸ ‘ਚ ਕੌਣ ਆ ਰਿਹਾ ਹੈ ਤੇ ਪਾਰਟੀ ਕਿੱਥੇ ਹੋ ਰਹੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ। ਦੇਖਦੇ ਹਾਂ ਕਿ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਪ੍ਰਿਅੰਕਾ ਆਪਣੀ ਪਾਰਟੀ ਦੀਆਂ ਤਸਵੀਰਾਂ ਕਦੋਂ ਫੈਨਸ ਦੇ ਨਾਲ ਸ਼ੇਅਰ ਕਰਦੀ ਹੈ।