ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਜਲਦੀ ਹੀ ਆਪਣੇ ਮੰਗੇਤਰ ਨਿੱਕ ਜੋਨਸ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝਣ ਵਾਲੀ ਹੈ। ਖ਼ਬਰਾਂ ਹਨ ਕਿ ਦੋਵਾਂ ਦਾ ਵਿਆਹ ਇਸੇ ਸਾਲ ਦੋ ਦਸੰਬਰ ਨੂੰ ਰਾਜਸਥਾਨ ਦੇ ਜੋਧਪੁਰ ‘ਚ ਉਮੇਦ ਭਵਨ ‘ਚ ਹੋਣਾ ਹੈ। ਇਸ ਦੀਆਂ ਤਿਆਰੀਆਂ ਜ਼ੋਰਾਂ ਨਾਲ ਚਲ ਰਹੀਆਂ ਹਨ। ਧੀ ਦੇ ਵਿਆਹ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਮਾਂ ਮਧੂ ਚੋਪੜਾ ਸ਼ੁੱਕਰਵਾਰ ਨੂੰ ਉਮੇਦ ਭਵਨ ਪਹੁੰਚੀ।
ਜੀ ਹਾਂ, ਬੀਤੇ ਦਿਨੀਂ ਮਧੂ ਜੋਧਪੁਰ ਪਹੁੰਚੀ ਜਿੱਥੇ ਉਸ ਨੇ ਹੋਟਲ ਸਟਾਫ ਨਾਲ ਗੱਲ ਕੀਤੀ ਅਤੇ ਚੱਲ ਰਹੀਆਂ ਛੋਟੀਆਂ-ਵੱਡੀਆਂ ਤਿਆਰੀਆਂ ਦੇਖੀਆਂ। ਹੋਟਲ ਸਟਾਫ ਵੱਲੋਂ ਵੀ ਸਾਰੀ ਜਾਣਕਾਰੀ ਇੱਕ ਪ੍ਰੈਜ਼ੇਂਟੈਸ਼ਨ ਰਾਹੀਂ ਮਧੂ ਨੂੰ ਸਭ ਸਮਝਾਇਆ।
ਇੱਥੇ ਪਹੁੰਚੀ ਮਧੂ ਨੂੰ ਮੀਡੀਆ ਨੇ ਪੁੱਛਿਆ ਕੀ ਉਨ੍ਹਾਂ ਨੇ ਪੀਸੀ ਦੇ ਵਿਆਹ ਲਈ ਉਮੇਦਪੁਰ ਨੂੰ ਹੀ ਕਿਉਂ ਚੁਣਿਆ। ਇਸ ਦਾ ਜਵਾਬ ਦਿੰਦੇ ਹੋਏ ਮਧੂ ਨੇ ਕਿਹਾ ਕਿ ਜੋਧਪੁਰ ਮੇਰਾ ਪਸੰਦੀਦਾ ਸ਼ਹਿਰ ਹੈ। ਇਹ ਸ਼ਹਿਰ ਮੇਰੇ ਦਿਲ ‘ਚ ਵੱਸਿਆ ਹੈ ਇਸੇ ਲਈਂ ਪੂਰੀ ਦੁਨੀਆ ਛੱਡ ਅਸੀਂ ਪ੍ਰਿਅੰਕਾ ਦਾ ਵਿਆਹ ਜੋਧਪੁਰ ‘ਚ ਹੋਣਾ ਹੈ।