ਗੁਆਨਾ: ਮਹਿਲਾ ਟੀ-20 ਕ੍ਰਿਕੇਟ ਵਿਸ਼ਵ ਕੱਪ ‘ਚ ਭਾਰਤ ਸ਼ਨੀਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਆਪਣਾ ਆਖਰੀ ਲੀਗ ਮੈਚ ਖੇਡੇਗਾ। ਭਾਰਤੀ ਅਤੇ ਆਸਟ੍ਰੇਲੀਆ ਦੀ ਟੀਮਾਂ ਸੈਮੀਫਾਈਨਲ ‘ਚ ਪਹੁੰਚ ਚੁੱਕੀਆਂ ਹਨ। ਇਸ ਮੈਚ ‘ਚ ਭਾਰਤ ਖ਼ਿਲਾਫ਼ ਆਸਟ੍ਰੇਲੀਆ ਦਾ ਪਲੜਾ ਭਾਰੀ ਹੈ। ਭਾਰਤੀ ਮੁਟਿਆਰਾਂ ਹੁਣ ਤਕ ਟੀ-20 ਮੁਕਾਬਲਿਆਂ ‘ਚ ਆਸਟ੍ਰੇਲੀਆ ਨੂੰ ਹਰਾ ਨਹੀਂ ਪਾਇਆ। ਦੋਵੇਂ ਟੀਮਾਂ ਛੇ ਸਾਲ ਬਾਅਦ ਇੱਕ-ਦੂਜੇ ਖ਼ਿਲਾਫ਼ ਖੇਡਣਗੀਆਂ। ਮੈਚ ਅੱਜ ਰਾਤ 8:30 ਵਜੇ ਸਟਾਰ ਸਪੋਟਸ-1 `ਤੇ ਦਿਖਾਇਆ ਜਾਵੇਗਾ।


ਦੋਵਾਂ ਟੀਮਾਂ ਦੇ ਕੁਝ ਮੁੱਖ ਪਹਿਲੂ

  • ਮਹਿਲਾ ਟੀ-20 ‘ਚ ਭਾਰਤ ਅਤੇ ਆਸਟ੍ਰੇਲੀਆ ਹੁਣ ਤਕ ਦੋ ਵਾਰ ਇੱਕ-ਦੂਜੇ ਸਾਹਮਣੇ ਹੋਏ ਹਨ, ਜਿਸ ਵਿੱਚ ਆਸਟ੍ਰੇਲੀਆ ਨੇ ਹੀ ਬਾਜ਼ੀ ਮਾਰੀ ਹੈ।


 

  • ਭਾਰਤ ਖ਼ਿਲਾਫ਼ ਆਸਟ੍ਰੇਲੀਆ ਦਾ ਜੇਤੂ ਦਰ 79% ਹੈ। ਦੋਵੇਂ ਟੀਮਾਂ ਹੁਣ ਤਕ 14 ਵਾਰ ਇੱਕ-ਦੂਜੇ ਖ਼ਿਲਾਫ਼ ਖੇਡ ਚੁੱਕੀਆਂ ਹਨ, ਜਿਸ ‘ਚ 11 ਮੈਚਾਂ ‘ਚ ਆਸਟ੍ਰੇਲੀਆ ਨੇ ਜਿੱਤ ਹਾਸਲ ਕੀਤੀ ਹੈ।


 

  • ਭਾਰਤੀ ਟੀਮ ਨੇ ਆਖਿਰੀ ਵਾਰ 31 ਜਨਵਰੀ 2016 ‘ਚ ਟੀ-20 ਮੈਚ ‘ਚ ਆਸਟ੍ਰੇਲੀਆ ‘ਤੇ ਜਿੱਤ ਹਾਸਲ ਕੀਤੀ ਸੀ। ਉਸ ਸਮੇਂ ਆਸਟ੍ਰੇਲੀਆ ਨੂੰ ਭਾਰਤ ਨੇ 15 ਦੌੜਾਂ ਨਾਲ ਮਾਤ ਦਿੱਤੀ ਸੀ।


 

  • ਇਸ ਵਿਸ਼ਵ ਕੱਪ ‘ਚ ਹੁਣ ਤਕ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਭਾਰਤ ਲਗਾਤਾਰ ਤਿੰਨ ਜਿੱਤਾਂ ਹਾਸਲ ਕਰਨ ‘ਚ ਕਾਮਯਾਬ ਰਿਹਾ ਹੈ। ਟੂਰਨਾਮੈਂਟ ਦੀ ਟੌਪ-10 ਖਿਡਾਰਨਾਂ ‘ਚੋਂ ਤਿੰਨ ਭਾਰਤੀ ਟੀਮ ਦੀਆਂ ਖਿਡਾਰਨਾਂ ਹਨ।




  • ਕਪਤਾਨ ਹਰਮਨਪ੍ਰੀਤ ਕੌਰ 124 ਦੌੜਾਂ ਬਣਾ ਸਭ ਤੋਂ ਵਧ ਸਕੋਰ ਬਣਾਉਨ ਵਾਲੀ ਖਿਡਾਰਨ ਹੈ। ਦੂਜੇ ਨੰਬਰ ‘ਤੇ ਮਿਤਾਲੀ ਰਾਜ ਹੈ, ਜਿਸ ਨੇ 107 ਦੌੜਾਂ ਬਣਾਈਆਂ ਤੇ ਤੀਜੇ ਨੰਬਰ ‘ਤੇ ਜਮਾਇਮਾ ਰੌਡਰਿਗਜ਼ ਹੈ।


 

  • ਲੀਗ ਦੀ ਟੌਪ-10 ਗੇਂਦਬਾਜ਼ਾਂ ‘ਚ ਤਿੰਨ ਭਾਰਤੀ ਮਹਿਲਾਵਾਂ ਵੀ ਹਨ। ਜੀ ਹਾਂ, ਟੌਪ-10 ‘ਚ ਭਾਰਤ ਦੀ ਪੂਨਮ ਯਾਦਵ, ਰਾਧਾ ਯਾਦਵ ਅਤੇ ਦਿਆਲਨ ਹੇਮਲਤਾ ਸ਼ਾਮਲ ਹਨ।


 

  • ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਨੇ ਇਸ ਕੈਲੰਡਰ ਸਾਲ ‘ਚ ਟੀ-20 ‘ਚ ਹੁਣ ਤਕ 604 ਦੌੜਾਂ ਬਣਾਈਆਂ ਹਨ, ਜਿਸ ਨਾਲ ਸਭ ਤੋਂ ਵਧ ਦੌੜਾਂ ਬਣਾਉਣ ਵਾਲੀ ਮਹਿਲਾ ਕ੍ਰਿਕੇਟਰਾਂ ਦੀ ਸੂਚੀ ‘ਚ ਉਹ ਚੌਥੇ ਨੰਬਰ ‘ਤੇ ਹੈ।


ਭਾਰਤੀ ਮਹਿਲਾ ਟੀ-20 ਦੀ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਮਿਤਾਲੀ ਰਾਜ, ਜਮਾਇਮਾ ਰੌਡਰਿਗਜ਼, ਵੇਦਾ ਕ੍ਰਿਸ਼ਨਾਮੁਰਤੀ, ਦਿਪਤੀ ਸ਼ਰਮਾ, ਤਾਨਿਆ ਭਾਟੀਆ (ਵਿਕਟਕਿਪਰ), ਪੂਨਮ ਯਾਦਵ, ਅਨੁਜਾ ਪਾਟਿਲ, ਏਕਤਾ ਬਿਸ਼ਟ, ਦਿਆਲਨ ਹੇਮਲਤਾ, ਮਾਨਸੀ ਜੋਸ਼ੀ, ਪੂਜਾ ਵਸਤ੍ਰਾਕਰ, ਅਰੁੰਧਤੀ ਰੈੱਡੀ।


ਆਸਟ੍ਰੇਲੀਆ ਮਹਿਲਾ ਟੀ-20 ਦੀ ਟੀਮ: ਮੇਗਨ ਲੇਨਿੰਗ (ਕਪਤਾਨ), ਨਿਕੋਲੇ ਬੋਲਟਨ, ਨਿਕੋਲੇ ਕਾਰੇ, ਏਸ਼ਲੇ ਗਾਰਡਨਰ, ਰਚੇਲ ਹਾੲਨੇਸ, ਏਲੀਸੇ ਹਿਲੀ, ਜੇਸ ਜੋਨਾਸੇਨ, ਡੇਲੀਸਾ ਕਿਮਮਿੰਸੇ, ਸੋਫੀ ਮੋਲੀਨੇਯੁਕਸ, ਬੇਥ ਮੂਨੀ, ਏਲੀਸੇ ਪੈਰੀ, ਮੇਗਨ ਸ਼ਟ, ਏਲੀਸੇ ਵਿਲਾਨੀ, ਟਾਇਲਾ ਵਾਲੇਮਿਨਕ, ਜੋਰਜ਼ਿਆ ਵਾਰੇਹੈਮ।