ਵਾਂਸ਼ਿੰਗਟਨ: ਅਮਰੀਕਾ ਦੀ ਇੱਕ ਫੈਡਰਲ ਕੋਰਟ ਨੇ ਸੀਐਨਐਨ ਦੇ ਰਿਪੋਟਰ ‘ਤੇ ਪਾਬੰਦੀ ਲਗਾਉਣ ‘ਤੇ ਡੋਨਲਡ ਟਰੰਪ ਨੂੰ ਕਰਾਰਾ ਝਟਕਾ ਦਿੱਤਾ ਹੈ। ਸ਼ੁਕਰਵਾਰ ਨੂੰ ਫੈਡਰਲ ਕੋਰਟ ਦੇ ਜੱਜ ਨੇ ਵ੍ਹਾਈਟ ਹਾਊਸ ਨੂੰ ਜਿਮ ਐਕੋਸਟਾ ਦਾ ਪ੍ਰੈਸ ਪਾਸ ਵਾਪਸ ਕਰਨ ਅਤੇ ਪਾਬੰਦੀ ਹਟਾਉਣ ਦੇ ਹੁਕਮ ਦਿੱਤੇ ਹਨ। ਵ੍ਹਾਈਟ ਹਾਊਸ ‘ਚ ਕੁੁਝ ਦਿਨ ਪਹਿਲਾਂ ਹੋਈ ਇੱਕ ਪ੍ਰੈਸ ਕਾਨਫ੍ਰੰਸ ‘ਚ ਜਿਮ ਅਤੇ ਟਰੰਪ ‘ਚ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਜਿਮ ਦਾ ਪ੍ਰੈਸ ਪਾਸ ਰੱਦ ਕਰ ਦਿੱਤਾ ਗਿਆ ਸੀ।




ਸੀਐਨਐਨ ਅਤੇ ਹੋਰ ਮੀਡੀਆ ਸੰਗਠਨਾਂ ਨੇ ਇਸ ਮੁੱਕਦਮੇ ਦਾ ਸਮਰਥਨ ਕੀਤਾ ਅਤੇ ਸਭ ਨੇ ਦਾਅਵਾ ਕੀਤਾ ਕਿ ਅਕੋਸਟਾ ਦੇ ਪ੍ਰੈਸ ਪਾਸ ਨੂੰ ਰੱਦ ਕਰਨਾ ਮੀਡੀਆ ਦੀ ਆਜ਼ਾਦੀ ਦਾ ਉਲੰਘਣਾ ਹੈ। ਇਸ ਮਾਮਲੇ ‘ਤੇ ਅਦਾਲਤ ਨੇ ਕਿਹਾ, ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਅਜੇ ਮੈਂ ਇਹ ਤੈਅ ਨਹੀਂ ਕੀਤਾ ਕਿ ਪਹਿਲੇ ਸੰਸ਼ੋਧਨ ਦਾ ਉਲੰਘਨ ਹੋਇਆ ਹੈ’।



CNN ਦੇ ਵਕੀਲ ਨੇ ਬੁੱਧਵਾਰ ਨੂੰ ਬਹਿਸ ‘ਚ ਕਿਹਾ ਕਿ ਵ੍ਹਾਈਟ ਹਾਊਸ ਨੇ ਅਕੋਸਟਾ ਦਾ ਪ੍ਰੈਸ ਪਾਸ ਰੱਦ ਕਰਨ ‘ਤੇ ਉਨ੍ਹਾਂ ਦੀ ਬੋਲਣ ਦੇ ਅਧਿਕਾਰ ਦਾ ਘਣਨ ਕੀਤਾ ਹੈ। ਅਮਰੀਕਾ ਦੇ ਜਸਟਿਸ ਵਿਭਾਗ ਦੇ ਵਕੀਲ ਇਸ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜਿਮ ਅਕੋਸਟਾ ਨੇ ਪ੍ਰੈਸ ਕਾਨਫ਼ਰੰਸ ‘ਚ ਰੁਕਾਵਟ ਪੈਦਾ ਕੀਤੀ ਸੀ ਅਤੇ ਲਗਾਤਾਰ ਸਵਾਲ ਪੁੱਛਣ ‘ਤੇ ਟਰੰਪ ਨਾਰਾਜ਼ ਹੋ ਗਏ ਸਨ।