ਨਵੀਂ ਦਿੱਲੀ: ਦਿੱਲੀ ਦੇ ਕਾਲਜਾਂ ਅਤੇ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਕੇਜਰੀਵਾਲ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ਵਿਦਿਆਰਥੀਆਂ ਦੇ ਰਿਆਇਤੀ ਪਾਸਾਂ ਨੂੰ ਡੀਟੀਸੀ ਦੀਆਂ ਏਸੀ ਬੱਸਾਂ ਵਿੱਚ ਵੀ ਮਾਨਤਾ ਦੇ ਦਿੱਤੀ ਹੈ।


ਇਹ ਵੀ ਪੜ੍ਹੋ: ਚੰਦੇ ਤੇ ਅਫ਼ਸਰਾਂ ਦੀ ਮਦਦ ਨਾਲ ਸੁਧਰੇਗੀ ਸਰਕਾਰੀ ਸਕੂਲਾਂ ਦੀ ਹਾਲਤ

ਵਿਦਿਆਰਥੀਆਂ ਨੂੰ 100 ਰੁਪਏ ਮਹੀਨਾ ਦੀ ਕੀਮਤ ਵਾਲਾ ਰਿਆਇਤੀ ਬੱਸ ਪਾਸ ਹੁਣ ਸਿਰਫ਼ ਦਿੱਲੀ ਟ੍ਰਾਂਸਪੋਰਟ ਨਿਗਮ ਦੀਆਂ ਗ਼ੈਰ ਏਸੀ ਬੱਸਾਂ ਅਤੇ ਕਲੱਸਟਰ (ਨਾਰੰਗੀ) ਬੱਸਾਂ ਵਿੱਚ ਹੀ ਚੱਲਦਾ ਸੀ।

ਸਬੰਧਤ ਖ਼ਬਰ: ਵਜੀਫ਼ੇ ਖੁਣੋਂ ਦਾਖ਼ਲੇ ਤੋਂ ਵਿਰਵੇ ਦਲਿਤ ਵਿਦਿਆਰਥੀਆਂ ਦੇ ਹੱਕ 'ਚ ਨਿੱਤਰੇ ਸੁਖਬੀਰ-ਮਜੀਠੀਆ

ਦਿੱਲੀ ਦੇ ਟ੍ਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਸੀ ਬੱਸਾਂ ਵਿੱਚ ਵਿਦਿਆਰਥੀਆਂ ਦੇ ਰਿਆਇਤੀ ਪਾਸ ਨੂੰ ਮੰਨੇ ਜਾਣ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਅਤੇ ਇਹ ਹੁਕਮ ਪੂਰੀ ਤਰ੍ਹਾਂ ਲਾਗੂ ਹਨ। ਉਨ੍ਹਾਂ ਟਵੀਟ ਕਰ ਕਿਹਾ ਕਿ ਦਿੱਲੀ ਦੇ ਵਿਦਿਆਰਥੀਆਂ ਨੂੰ ਵਧਾਈ, ਸਰਕਾਰ ਨੇ ਵਾਅਦਾ ਕੀਤਾ ਸੀ, ਹੁਣ ਤੁਹਾਡਾ ਪਾਸ ਏਸੀ ਬੱਸਾਂ ਵਿੱਚ ਵੀ ਮੰਨਿਆ ਜਾਵੇਗਾ।