ਮੁੰਬਈ: ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਦੇ ਵਿਆਹ ਦੀਆਂ ਤਿਆਰੀਆਂ ਵੀ ਜ਼ੋਰਾਂ ਨਾਲ ਚਲ ਰਹੀਆਂ ਹਨ। ਹਾਲਾਂਕਿ ਦੋਵਾਂ ਦੇ ਵਿਆਹ ਦੀ ਤਾਰੀਖ ਦਾ ਅਜੇ ਤਕ ਐਲਾਨ ਨਹੀਂ ਹੋਇਆ ਪਰ ਉਮੀਦ ਹੈ ਕਿ ਵਿਆਹ ਦਸੰਬਰ ਦੇ ਪਹਿਲੇ ਹਫਤੇ ‘ਚ ਹੀ ਹੋਵੇਗਾ। ਇਸ ਵੇਲੇ ਪਰਿਵਾਰ ਵਿਆਹ ਦੀਆਂ ਤਿਆਰੀਆਂ ਮੁਕੰਮਲ ਕਰਨ ‘ਚ ਲੱਗਿਆ ਹੋਇਆ ਹੈ।



ਖ਼ਬਰਾਂ ਨੇ ਕਿ ਜੋਧਪੁਰ ਦੇ ਉਮੇਦ ਭਵਨ ‘ਚ ਵਿਆਹ ਸ਼ਾਹੀ ਅੰਦਾਜ਼ ‘ਚ ਹੋਣਾ ਹੈ। ਇਸ ਦੀਆਂ ਤਿਆਰੀਆਂ ਨਵੰਬਰ ਦੇ ਆਖਰੀ ਹਫਤੇ ‘ਚ ਸ਼ੁਰੂ ਹੋ ਜਾਣਗੀਆਂ। ਉਂਝ ਕਿਆਸ ਲੱਗ ਰਹੇ ਹਨ ਕਿ ਨਿੱਕ ਤੇ ਪ੍ਰਿਅੰਕਾ ਦਾ ਵਿਆਹ ਦੋ ਦਸੰਬਰ ਨੂੰ ਹੋਵੇਗਾ। ਦੋਵਾਂ ਦੀ ਮੰਗਣੀ ਇਸੇ ਸਾਲ ਸਤੰਬਰ ‘ਚ ਪ੍ਰਿਅੰਕਾ ਦੇ ਮੁੰਬਈ ਵਾਲੇ ਘਰ ‘ਚ ਹੋਈ ਹੈ।

ਇਸ ਤੋਂ ਪਹਿਲਾਂ ਪ੍ਰਿਅੰਕਾ ਤੇ ਨਿੱਕ ਆਪਣੀ ਬੈਚਲਰ ਪਾਰਟੀ ਨੂੰ ਇੰਜੂਆਏ ਕਰਦੇ ਨਜ਼ਰ ਆਈ ਸੀ। ਇਸ ਤੋਂ ਬਾਅਦ ਪ੍ਰਿਅੰਕਾ ਆਪਣੇ ਕਰੀਬੀ ਦੋਸਤਾਂ ਨਾਲ ਪਜ਼ਾਮਾ ਪਾਰਟੀ ਕਰਦੀ ਵੀ ਨਜ਼ਰ ਆਈ ਸੀ। ਆਪਣੇ ਵਿਆਹ ਦੀਆਂ ਤਿਆਰੀਆਂ ਲਈ ਫ਼ਿਲਮ ਦੀ ਸ਼ੂਟਿੰਗ ਤੋਂ ਬ੍ਰੇਕ ਲੈ ਕੇ ਆਪਣੇ ਸਹੁਰੇ ਪਰਿਵਾਰ ਨਾਲ ਜੋਧਪੁਰ ਵੀ ਜਾ ਕੇ ਆਈ ਹੈ।



ਪ੍ਰਿਅੰਕਾ ਇਸ ਸਮੇਂ ਵੀ ਪ੍ਰਿਅੰਕਾ ਆਪਣੀ ਆਉਣ ਵਾਲੀ ਫ਼ਿਲਮ ‘ਸਕਾਈ ਇਜ਼ ਪਿੰਕ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਸੀ। ਹਾਲ ਹੀ ‘ਚ ਪੀਸੀ ਇਸ ਫ਼ਿਲਮ ਦੀ ਸ਼ੂਟਿੰਗ ਲਈ ਦਿੱਲੀ ‘ਚ ਮੌਜੂਦ ਸੀ।