ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਵੱਡੀਆਂ ਹਸਤੀਆਂ ਨੇ ਮਿਲ ਕੇ ਪੰਜਾਬੀ ਸਿਨੇਮਾ ਦੇ ਸੁਨਹਿਰੀ ਭਵਿੱਖ ਲਈ ਵੱਡਾ ਫੈਸਲਾ ਲਿਆ ਹੈ। ਪੰਜਾਬੀ ਫਿਲਮ ਜਗਤ ਦੇ ਕੁਝ ਵੱਡੇ ਨਾਵਾਂ ਨੇ ਇੱਕਜੁੱਟ ਹੋ ਕਿ ਪੰਜਾਬੀ ਫਿਲਮ ਜਗਤ 'ਚ ਵੱਡਾ ਬਦਲਾਅ ਲਿਆਉਣ ਲਈ ਕਦਮ ਚੁੱਕਿਆ ਹੈ ਤੇ 'ਪੰਜਾਬੀ ਫਿਲਮ ਫੈਡਰੇਸ਼ਨ' ਦਾ ਗਠਨ ਕੀਤਾ ਹੈ। ਪੰਜਾਬ 'ਚ 56 ਨਵੇਂ ਕੋਰੋਨਾ ਕੇਸਾਂ ਨੇ ਵਧਾਇਆ ਫਿਕਰ, ਕੁੱਲ ਗਿਣਤੀ 2500 ਤੋਂ ਪਾਰ ਪੰਜਾਬ ਦੇ ਸਾਰੇ ਵੱਡੇ ਪ੍ਰੋਡਕਸ਼ਨ ਹਾਊਸਜ਼ ਨੇ ਮਿਲਕੇ ਇਹ ਫੈਸਲਾ ਲਿਆ ਹੈ ਤੇ ਇਸ ਐਸੋਸੀਏਸ਼ਨ ਨੂੰ ਬਣਾਇਆ ਹੈ। ਇਹ ਐਸੋਸੀਏਸ਼ਨ ਪੰਜ ਪੈਨਲ ਮੈਂਬਰਾਂ ਨਾਲ ਬਣਾਇਆ ਗਿਆ ਹੈ। ਇਸ ਵਿੱਚ ਸੰਦੀਪ ਬਾਂਸਲ, ਜਰਨੈਲ ਸਿੰਘ, ਮੁਨੀਸ਼ ਸਾਹਨੀ, ਮਨਮੌਰਦ ਸਿੱਧੂ, ਅਸ਼ਵੀਨੀ ਸ਼ਰਮਾ ਸ਼ਾਮਲ ਹਨ।