Sunny Malton Sidhu Moose Wala: ਸਿੱਧੂ ਮੂਸੇਵਾਲਾ ਨੂੰ ਦੁਨੀਆ ਤੋਂ ਰੁਖਸਤ ਹੋਇਆਂ 9 ਮਹੀਨੇ ਪੂਰੇ ਹੋਣ ਵਾਲੇ ਹਨ। ਪਰ ਉਸ ਦੇ ਚਾਹੁਣ ਵਾਲੇ ਉਸ ਨੂੰ ਅੱਜ ਤੱਕ ਯਾਦ ਕਰਕੇ ਰੋਂਦੇ ਹਨ। ਸਿੱਧੂ ਮੂਸੇਵਾਲਾ ਤੇ ਸੰਨੀ ਮਾਲਟਨ ਦੀ ਦੋਸਤੀ ਬਾਰੇ ਤਾਂ ਸਭ ਜਾਣਦੇ ਹੀ ਹਨ। ਇਹ ਦੋਵੇਂ ਬੈਸਟ ਫਰੈਂਡ ਸੀ। ਸੰਨੀ ਅਕਸਰ ਸਿੱਧੂ ਨੂੰ ਯਾਦ ਕਰਕੇ ਇਮੋਸ਼ਨਲ ਹੋ ਜਾਂਦਾ ਹੈ। ਇਸ ਦੇ ਨਾਲ ਨਾਲ ਉਹ ਅਕਸਰ ਸਿੱਧੂ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਾ ਰਹਿੰਦਾ ਹੈ।


ਹਾਲ ਹੀ ਸੰਨੀ ਮਾਲਟਨ ਇੱਕ ਇੰਟਰਵਿਊ 'ਚ ਨਜ਼ਰ ਆਇਆ ਸੀ। ਇਸ ਦੌਰਾਨ ਜਦੋਂ ਐਂਕਰ ਨੇ ਉਸ ਨੂੰ ਸਿੱਧੂ ਮੂਸੇਵਾਲਾ ਬਾਰੇ ਸਵਾਲ ਪੁੱਛਿਆ ਤਾਂ ਉਹ ਚੱਲਦੇ ਇੰਟਰਵਿਊ 'ਚ ਹੀ ਬੁਰੀ ਤਰ੍ਹਾਂ ਰੋਣ ਲੱਗ ਗਿਆ। ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਉਸ ਇੰਟਰਵਿਊ ਦਾ ਇੱਕ ਛੋਟ ਜਿਹਾ ਹਿੱਸਾ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:






ਦੇਖੋ ਪੂਰੀ ਇੰਟਰਵਿਊ:



ਇਸ ਦੇ ਨਾਲ ਹੀ ਸੰਨੀ ਮਾਲਟਨ ਨੇ ਸੋਸ਼ਲ ਮੀਡੀਆ 'ਤੇ ਇਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਫੈਨਜ਼ ਨੂੰ ਧੰਨਵਾਦ ਕੀਤਾ ਹੈ। ਉਸ ਨੇ ਪੋਸਟ 'ਚ ਕਿਹਾ, 'ਤੁਹਾਡੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਨ੍ਹਾਂ ਪਿਆਰ ਦਿੱਤਾ। ਇਹ ਇੰਟਰਵਿਊ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੂਗੀ। ਉਨ੍ਹਾਂ ਸਭ ਦਾ ਵੀ ਦਿਲੋਂ ਧੰਨਵਾਦ ਜਿਨ੍ਹਾਂ ਨੇ ਮੈਨੂੰ ਆਪਣਾ ਦਰਦ ਸਭ ਦੇ ਸਾਹਮਣੇ ਬਿਆਨ ਕਰਨ ਦੀ ਹਿੰਮਤ ਦਿੱਤੀ। ਤੁਹਾਡੇ ਸਭ ਦਾ ਸ਼ੁਕਰੀਆ ਕਿ ਤੁਸੀਂ ਸਭ ਨੇ ਮੇਰੇ ਦਰਦ ਨੂੰ ਆਪਣਾ ਦਰਦ ਬਣਾਇਆ। ਤੁਸੀਂ ਸਭ ਨੇ ਮੈਨੂੰ 16 ਸਾਲ ਦੀ ਉਮਰ ਦੇ ਬੱਚੇ ਤੋਂ ਲੈਕੇ ਅੱਜ ਦੇ ਦਿਨ ਤੱਕ ਦੇਖਿਆ ਹੈ। ਤੁਹਾਨੂੰ ਸਭ ਨੂੰ ਪਿਆਰ। ਮਾਲਟਨ ਤੋਂ ਮੂਸਾ, ਇਹ ਕਹਾਣੀ ਹਮੇਸ਼ਾ ਤਾਜ਼ੀ ਰਹੇਗੀ, ਸਾਡੇ ਦੋਵਾਂ ਦੇ ਫੈਨਜ਼ ਦੀ ਬਦੌਲਤ। ਅਸੀਂ ਤੈਨੂੰ ਬਹੁਤ ਯਾਦ ਕਰਦੇ ਹਾਂ ਲੈਜੇਂਡ।'




ਕਾਬਿਲੇਗ਼ੌਰ ਹੈ ਕਿ ਸੰਨੀ ਮਾਲਟਨ ਤੇ ਮੂਸੇਵਾਲਾ ਨੇ ਇਕੱਠੇ ਕਈ ਗੀਤ ਗਾਏ ਸੀ। ਮਾਲਟਨ ਨਾਲ ਮੂਸੇਵਾਲਾ ਦਾ ਆਖਰੀ ਗਾਣਾ 'ਲੈਵਲਜ਼' ਸੀ। ਇਹ ਗਾਣਾ ਅੱਜ ਤੱਕ ਦਰਸ਼ਕਾਂ ਤੇ ਸਰੋਤਿਆਂ ਦੀ ਪਸੰਦ ਬਣਿਆ ਹੋਇਆ ਹੈ।


ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਫਿਲਮ 'ਗੋਡੇ ਗੋਡੇ ਚਾਅ' ਦੀ ਰਿਲੀਜ਼ ਡੇਟ ਦਾ ਐਲਾਨ, ਇਸ ਦਿਨ ਸਿਨੇਮਾਘਰਾਂ 'ਚ ਦੇਵੇਗੀ ਦਸਤਕ