Sonam Bajwa Movie Goday Goday Chaa Release Date: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਫਿਲਮ 'ਚ ਉਹ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। 


ਇਸ ਦੇ ਨਾਲ ਨਾਲ ਸੋਨਮ ਇੰਨੀਂ ਦਿਨੀਂ 'ਗੋਡੇ ਗੋਡੇ ਚਾਅ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਉਹ ਇਸ ਫਿਲਮ ;ਚ ਬਿਲਕੁਲ ਵੱਖਰੇ ਅੰਦਾਜ਼ 'ਚ ਨਜ਼ਰ ਆਉਣ ਵਾਲੀ ਹੈ। ਦੱਸ ਦਈਏ ਸੋਨਮ ਇਸ ਫਿਲਮ 'ਚ ਪੰਜਾਬ ਕਲਾਕਾਰ ਗੀਤਾਜ ਬਿੰਦਰੱਖੀਆ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੇ ਰਚਿਆ ਇਤਿਹਾਸ, 1000 ਕਰੋੜ ਦੀ ਕੀਤੀ ਕਮਾਈ, ਬਣਾਇਆ ਇਹ ਰਿਕਾਰਡ


ਹੁਣ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਸੋਨਮ ਬਾਜਵਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਇਹ ਫਿਲਮ 26 ਮਈ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੇਖੋ ਸੋਨਮ ਦੀ ਇਹ ਪੋਸਟ









ਦੱਸ ਦਈਏ ਕਿ ਸੋਨਮ ਬਾਜਵਾ ਇਸ ਫਿਲਮ 'ਚ ਗੀਤਾਜ ਬਿੰਦਰੱਖੀਆ ਦੇ ਨਾਲ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਸੋਨਮ ਤਾਨੀਆ ਨਾਂ ਦੀ ਠੇਠ ਪੰਜਾਬਣ ਕੁੜੀ ਦੇ ਕਿਰਦਾਰ 'ਚ ਨਜ਼ਰ ਆਵੇਗੀ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਫਿਲਮ ਨੂੰ ਜਗਦੀਪ ਸਿੱਧੂ ਹੀ ਡਾਇਰੈਕਟ ਕਰ ਰਹੇ ਹਨ। ਹਾਲ ਹੀ 'ਚ ਸੋਨਮ ਦੀ ਫਿਲਮ 'ਚ ਲੁੱਕ ਵੀ ਸਾਹਮਣੇ ਆਈ ਸੀ। ਗੀਤਾਜ ਬਿੰਦਰੱਖੀਆ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਹਾਲ ਹੀ 'ਚ ਸਰਗੁਣ ਮਹਿਤਾ ਨਾਲ ਫਿਲਮ 'ਮੋਹ' 'ਚ ਨਜ਼ਰ ਆਇਆ ਸੀ। ਇਸ ਫਿਲਮ 'ਚ ਗੀਤਾਜ ਨੇ ਕਮਾਲ ਦੀ ਐਕਟਿੰਗ ਕੀਤੀ ਸੀ। ਇਸ ਫਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਸੀ। 


ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਜੇਤੂਆਂ 'ਤੇ ਪ੍ਰਗਟਾਇਆ ਇਤਰਾਜ਼, ਬੋਲੀ- ਬਾਲੀਵੁੱਡ ਮਾਫੀਆ ਹਰ ਕਿਸੇ ਦਾ ਹੱਕ ਖੋਹ ਲੈਂਦੇ