Gippy Grewal Gurbaaz Grewal Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਹਾਲ ਹੀ 'ਚ ਰਿਲੀਜ਼ ਹੋਈ ਸੀ, ਜਿਸ ਨੂੰ ਪੰਜਾਬੀਆਂ ਨੇ ਭਰਵਾਂ ਹੁੰਗਾਰਾ ਦਿੱਤਾ। ਇਸ ਦੇ ਨਾਲ ਨਾਲ ਗਿੱਪੀ ਆਪਣੀ ਆਉਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈਕੇ ਵੀ ਕਾਫੀ ਜ਼ਿਆਦਾ ਚਰਚਾ ਵਿੱਚ ਹਨ। 


ਇਹ ਵੀ ਪੜ੍ਹੋ: ਅਨਮੋਲ ਕਵਾਤਰਾ ਅਨੋਖੇ ਤਰੀਕੇ ਨਾਲ ਮਨਾ ਰਿਹਾ ਨਰਾਤੇ, ਗਰੀਬ ਬੀਮਾਰ ਕੁੜੀ ਦੀ ਇੰਜ ਕੀਤੀ ਮਦਦ, ਦੇਖੋ ਵੀਡੀਓ


ਇਸ ਦਰਮਿਆਨ ਗਿੱਪੀ ਗਰੇਵਾਲ ਆਪਣੇ ਛੋਟੇ ਨਵਾਬ ਗੁਰਬਾਜ਼ ਗਰੇਵਾਲ ਦੇ ਨਾਲ ਸਮੁੰਦਰ 'ਤੇ ਖੂਬ ਮਸਤੀ ਕਰਦੇ ਨਜ਼ਰ ਆਏ ਹਨ। ਉਨ੍ਹਾਂ ਨੇ ਇਸ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ ਗਿੱਪੀ ਪੁੱਤਰ ਗੁਰਬਾਜ਼ ਦਾ ਹੱਥ ਫੜੀ ਸਮੁੰਦਰ ਕਿਨਾਰੇ ਭੱਜਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਨੰਨ੍ਹਾ ਗੁਰਬਾਜ਼ ਵੀ ਬੀਚ 'ਤੇ ਸਮੁੰਦਰ ਦੀਆਂ ਲਹਿਰਾਂ ਨਾਲ ਖੇਡਦਾ ਨਜ਼ਰ ਆਉਂਦਾ ਹੈ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀਆਂ ਇਸ ਸਾਲ ਕਈ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ। ਉਨ੍ਹਾਂ ਨੇ ਹਾਲ ਹੀ 'ਚ ਆਪਣੀ ਫਿਲਮ 'ਕੈਰੀ ਆਨ ਜੱਟਾ 3', 'ਵਾਰਨਿੰਗ 2' ਤੇ ਮੌਜਾਂ ਹੀ ਮੌਜਾਂ ਵਰਗੀਆਂ ਫਿਲਮਾਂ ਦੀ ਸ਼ੂਟਿੰਗ ਖਤਮ ਕੀਤੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਦੀ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਵੀ ਪਾਈਪਲਾਈਨ ਵਿੱਚ ਹੈ। ਇਸ ਤੋਂ ਇਲਾਵਾ ਗਿੱਪੀ ਜਲਦ ਹੀ ਓਟੀਟੀ 'ਤੇ ਡੈਬਿਊ ਕਰਨ ਜਾ ਰਹੇ ਹਨ। ਉਹ ਐਕਸ਼ਨ ਵੈੱਬ ਸੀਰੀਜ਼ 'ਆਊਟਲਾਅ' 'ਚ ਨਜ਼ਰ ਆਉਣਗੇ। ਇਸ ਸੀਰੀਜ਼ 'ਚ ਗਿੱਪੀ ਫੁੱਲ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ। ਹਾਲ ਹੀ 'ਚ ਇਸ ਸੀਰੀਜ਼ ਦਾ ਟਰੇਲਰ ਵੀ ਰਿਲੀਜ਼ ਹੋਇਆ ਸੀ। ਜੋ ਕਿ ਦਰਸ਼ਕਾਂ ਨੂੰ ਕਾਫੀ ਜ਼ਿਆਦਾ ਪਸੰਦ ਆਇਆ ਸੀ। ਹਾਲ ਹੀ 'ਚ ਗਿੱਪੀ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਆਊਟਲਾਅ ਦੀ ਰਿਲੀਜ਼ ਡੇਟ ਦਾ ਜਲਦ ਐਲਾਨ ਕਰਨਗੇ।


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਨੇ ਗਾਇਆ ਬਾਲੀਵੁੱਡ ਕੁਮਾਰ ਸਾਨੂ ਦਾ ਸੁਪਰਹਿੱਟ ਗਾਣਾ, ਆਵਾਜ਼ ਸੁਣ ਉੱਡ ਗਏ ਕੁਮਾਰ ਸਾਨੂੰ ਦੇ ਹੋਸ਼, ਵੀਡੀਓ ਦੇਖੋ