Ammy Virk Sardaar Munde Out Now: ਐਮੀ ਵਿਰਕ ਪੰਜਾਬੀ ਸੰਗੀਤ ਜਗਤ ਦੀ ਦੁਨੀਆ 'ਚ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਐਮੀ ਕਰੀਬ ਇੱਕ ਦਹਾਕੇ ਤੋਂ ਪੰਜਾਬੀ ਇੰਡਸਟਰੀ 'ਤੇ ਛਾਇਆ ਹੋਇਆ ਹੈ। ਐਮੀ ਜਿੰਨਾਂ ਵਧੀਆ ਗਾਇਕ ਹੈ, ਉਨ੍ਹਾਂ ਹੀ ਉਮਦਾ ਉਸ ਦੀ ਐਕਟਿੰਗ ਹੈ। ਐਮੀ ਵਿਰਕ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ।
ਦਰਅਸਲ, ਹਾਲ ਹੀ 'ਚ ਐਮੀ ਦਾ ਨਵਾਂ ਗਾਣਾ 'ਸਰਦਾਰ ਮੁੰਡੇ' ਰਿਲੀਜ਼ ਹੋਇਆ ਹੈ। ਇਸ ਗਾਣੇ ਦੇ ਬੋਲ ਹਰ ਕਿਸੇ ਦਾ ਦਿਲ ਜਿੱਤ ਰਹੇ ਹਨ। ਜੇ ਤੁਸੀਂ ਸਿੱਖ ਹੋ ਅਤੇ ਸਿਰ 'ਤੇ ਦਸਤਾਰ ਸਜਾਉਂਦੇ ਹੋ ਤਾਂ ਇਹ ਗਾਣਾ ਤੁਹਾਡੇ ਲਈ ਹੈ, ਕਿਉਂਕਿ ਐਮੀ ਨੇ ਇਸ ਗਾਣੇ 'ਚ ਸਰਦਾਰ ਮੁੰਡਿਆਂ ਦੀ ਸ਼ਾਨ ਦਾ ਰੱਜ ਕੇ ਬਖਾਨ ਕੀਤਾ ਹੈ। ਦੇਖੋ ਇਹ ਵੀਡੀਓ:
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ 'ਚੋਂ ਇੱਕ ਹੈ। ਐਮੀ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਮਿਊਜ਼ਿਕ ਇੰਡਸਟਰੀ 'ਚ ਐਕਟਿਵ ਹੈ। ਐਮੀ ਨੇ ਬੜੀ ਮੇਹਨਤ ਤੇ ਸੰਘਰਸ਼ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ ਹੈ। ਐਮੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਐਮੀ ਦੀਆਂ ਇਸ ਸਾਲ 3 ਫਿਲਮਾਂ ਰਿਲੀਜ਼ ਹੋਈਆਂ ਸੀ। ਐਮੀ ਦੀਆਂ ਇਨ੍ਹਾਂ ਫਿਲਮਾਂ ਨੂੰ ਮਿਲੀ ਜੁਲੀ ਪ੍ਰਤੀਿਿਰਆ ਮਿਲੀ ਸੀ। ਐਮੀ ਦੀਆ ਇਸ ਸਾਲ ਫਿਲਮਾਂ 'ਅੰਨ੍ਹੀ ਦਿਆ ਮਜ਼ਾਕ ਏ', 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਤੇ 'ਮੌੜ' ਰਿਲੀਜ਼ ਹੋਈਆਂ ਸੀ। ਇਸ ਦੇ ਨਾਲ ਨਾਲ ਐਮੀ ਦੀ ਐਲਬਮ 'ਲੇਅਰਜ਼' ਵੀ ਇਸੇ ਸਾਲ ਰਿਲੀਜ਼ ਹੋਈ ਹੈ। ਜਿਸ ਦੇ ਗਾਣਿਆਂ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ।