Black rice vs white rice For diabetes: ਚੌਲ ਭਾਰਤੀ ਪਕਵਾਨਾਂ ਦਾ ਅਨਿੱਖੜਵਾਂ ਅੰਗ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਚੌਲਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਖਾਧਾ ਜਾਂਦਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਲੋਕ ਰੋਟੀ ਦੀ ਬਜਾਏ ਚੌਲ ਖਾਣਾ ਪਸੰਦ ਕਰਦੇ ਹਨ ਕਿਉਂਕਿ ਚੌਲਾਂ ਨੂੰ ਬਹੁਤ ਹਲਕਾ ਖਾਣਾ ਮੰਨਿਆ ਜਾਂਦਾ ਹੈ।
ਦੱਸ ਦਈਏ ਕਿ ਡਾਕਟਰ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਚੌਲ ਨਾ ਖਾਣ ਦੀ ਸਲਾਹ ਦਿੰਦੇ ਹਨ। ਅਜਿਹਾ ਇਸ ਲਈ ਕਿਉਂਕਿ ਚੌਲਾਂ 'ਚ ਬਹੁਤ ਜ਼ਿਆਦਾ ਕਾਰਬੋਹਾਈਡਰੇਟ ਤੇ ਸਟਾਰਚ ਪਾਇਆ ਜਾਂਦਾ ਹੈ, ਜੋ ਸ਼ੂਗਰ ਲੈਵਲ ਨੂੰ ਹੋਰ ਵਧਾ ਦਿੰਦਾ ਹੈ। ਅਜਿਹੇ 'ਚ ਸ਼ੂਗਰ ਤੋਂ ਪੀੜਤ ਲੋਕ ਚੌਲਾਂ ਦਾ ਬਦਲ ਲੱਭਦੇ ਹਨ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕਾਲੇ ਚੌਲ ਸ਼ੂਗਰ ਦੇ ਰੋਗੀਆਂ ਲਈ ਚਿੱਟੇ ਚੌਲਾਂ ਦਾ ਵਧੀਆ ਬਦਲ ਹੋ ਸਕਦੇ ਹਨ। ਸ਼ੂਗਰ ਤੋਂ ਪੀੜਤ ਲੋਕਾਂ ਲਈ ਕਾਲੇ ਚੌਲ ਬਹੁਤ ਫਾਇਦੇਮੰਦ ਹੁੰਦੇ ਹਨ। ਕਾਲੇ ਚੌਲਾਂ ਨੂੰ ਬੈਂਗਣੀ ਚੌਲ ਜਾਂ ਵਰਜਿਤ ਚੌਲ ਵੀ ਕਿਹਾ ਜਾਂਦਾ ਹੈ। ਇਨ੍ਹਾਂ ਚੌਲਾਂ 'ਚ ਕਈ ਅਜਿਹੇ ਗੁਣ ਪਾਏ ਜਾਂਦੇ ਹਨ, ਜਿਨ੍ਹਾਂ ਦੀ ਮਦਦ ਨਾਲ ਸਰੀਰ 'ਚ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਆਓ ਜਾਣਗੇ ਹਾਂ ਇਨ੍ਹਾਂ ਦੇ ਫਾਇਦੇ...
1. ਕਾਲੇ ਚੌਲ ਫਾਈਬਰ, ਆਇਰਨ, ਪ੍ਰੋਟੀਨ, ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਚੌਲ ਐਂਥੋਸਾਈਨਿਨ ਤੇ ਫਲੇਵੋਨੋਇਡ ਪਲਾਂਟ ਪਿਗਮੈਂਟ ਕਾਰਨ ਕਾਲੇ ਹੁੰਦੇ ਹਨ। ਇਸ ਵਿੱਚ ਐਂਥੋਸਾਇਨਿਨ ਦੀ ਮੌਜੂਦਗੀ ਕਾਰਨ, ਇਹ ਮਹੀਨ ਕਣਾਂ ਵਿਰੁੱਧ ਕੰਮ ਕਰਦਾ ਹੈ ਤੇ ਸ਼ੂਗਰ ਦੇ ਮਰੀਜ਼ਾਂ ਵਿੱਚ ਸੋਜ ਤੇ ਸੈੱਲਾਂ ਦੇ ਨੁਕਸਾਨ ਨਾਲ ਨਜਿੱਠਣ ਵਿੱਚ ਮਦਦ ਕਰਦਾ ਹੈ। ਕਾਲੇ ਚੌਲ ਹੌਲੀ-ਹੌਲੀ ਪਚਦੇ ਹਨ, ਜੋ ਖੂਨ ਵਿੱਚ ਗਲੂਕੋਜ਼ ਦੀ ਗਤੀ ਮੱਠੀ ਕਰਦੇ ਹਨ ਤੇ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਦੇ ਹਨ।
2. ਸ਼ੂਗਰ ਦੇ ਮਰੀਜ਼ ਦਾ ਭਾਰ ਵਧਣ ਨਾਲ ਉਸ ਦੇ ਸਰੀਰ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਚਿੱਟੇ ਚੌਲ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕਾਲੇ ਚੌਲ ਸਰੀਰ ਦੇ ਭਾਰ ਨੂੰ ਸੰਤੁਲਿਤ ਰੱਖਦੇ ਹਨ।
3. ਕਾਲੇ ਚੌਲ ਗਲੂਟਨ ਮੁਕਤ ਹੁੰਦੇ ਹਨ ਜੋ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿੱਚ ਰੱਖਦੇ ਹਨ।
4. ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਨਹੀਂ ਤਾਂ ਵੀ ਤੁਸੀਂ ਕਾਲੇ ਚੌਲਾਂ ਦਾ ਸੇਵਨ ਕਰ ਸਕਦੇ ਹੋ। ਕਾਲੇ ਚੌਲਾਂ ਵਿੱਚ ਫਾਈਬਰ ਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਸਰੀਰ ਵਿੱਚ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਭਵਿੱਖ ਵਿੱਚ ਸ਼ੂਗਰ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
5. ਸ਼ੂਗਰ ਦੇ ਮਰੀਜ਼ਾਂ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਦਿਲ ਦੇ ਰੋਗ ਤੋਂ ਪੀੜਤ ਲੋਕ ਵੀ ਕਾਲੇ ਚੌਲਾਂ ਦਾ ਸੇਵਨ ਕਰ ਸਕਦੇ ਹਨ। ਇਸ ਵਿੱਚ ਐਂਥਰਾਸੀਨ ਹੁੰਦਾ ਹੈ, ਜੋ ਦਿਨ ਵਿੱਚ ਧਮਨੀਆਂ ਵਿੱਚ ਖੂਨ ਦੀ ਆਮ ਸਪਲਾਈ ਨੂੰ ਬਰਕਰਾਰ ਰੱਖਦਾ ਹੈ।
6. ਕਾਲੇ ਚੌਲਾਂ ਦਾ ਜ਼ਿਆਦਾ ਮਾਤਰਾ 'ਚ ਸੇਵਨ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਇਸ ਨਾਲ ਪੇਟ ਖਰਾਬ, ਗੈਸ, ਬਲੋਟਿੰਗ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।