Gippy Grewal New Film: ਪੰਜਾਬੀ ਸਿਨੇਮਾ ਲਈ ਸਾਲ 2022 ਬੇਹਤਰੀਨ ਸਾਬਤ ਹੋਇਆ। ਇਸ ਸਾਲ ਪੰਜਾਬੀ ਸਿਨੇਮਾ `ਚ ਫ਼ਿਲਮ ਬਣਾਉਣ ਦਾ ਰਿਕਾਰਡ ਕਾਇਮ ਹੋਇਆ ਹੈ। ਜੀ ਹਾਂ, 2022 `ਚ ਜਿੰਨੀ ਪੰਜਾਬੀ ਫ਼ਿਲਮਾਂ ਰਿਲੀਜ਼ ਹੋਈਆਂ ਹਨ, ਉਨ੍ਹਾਂ ਅੱਜ ਤੱਕ ਕਦੇ ਪੰਜਾਬੀ ਸਿਨੇਮਾ ਦੇ ਇਤਿਹਾਸ `ਚ ਰਿਲੀਜ਼ ਨਹੀਂ ਹੋਈਆਂ। 


ਇਸ ਲੜੀ `ਚ ਸਭ ਤੋਂ ਜ਼ਿਆਦਾ ਫ਼ਿਲਮਾਂ ਬਣਾਉਣ ਵਾਲੇ ਅਦਾਕਾਰਾ ਗਿੱਪੀ ਗਰੇਵਾਲ ਦਾ ਨਾਂ ਸ਼ਾਮਲ ਹੈ। ਉਨ੍ਹਾਂ ਦੀ ਪ੍ਰੋਡਕਸ਼ਨ ਕੰਪਨੀ ਹੇਠ ਸਭ ਤੋਂ ਜ਼ਿਆਦਾ ਫ਼ਿਲਮਾਂ ਦਾ ਨਿਰਮਾਣ ਹੋਇਆ ਹੈ। ਹੁਣ ਇਸੇ ਲੜੀ `ਚ ਇੱਕ ਹੋਰ ਫ਼ਿਲਮ ਜੁੜ ਗਈ ਹੈ। ਜੀ ਹਾਂ, ਗਿੱਪੀ ਗਰੇਵਾਲ ਦੀ ਫ਼ਿਲਮ `ਹਨੀਮੂਨ` 25 ਅਕਤੂਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਅਧਿਕਾਰਤ ਪੋਸਟਰ ਸਾਹਮਣੇ ਆ ਚੁੱਕਿਆ ਹੈ। ਹੁਣ ਗਿੱਪੀ ਗਰੇਵਾਲ ਨੇ `ਹਨੀਮੂਨ` ਦੀ ਸਟਾਰਕਾਸਟ ਨਾਲ ਇੱਕ ਸਪੈਸ਼ਲ ਫ਼ੋਟੋ ਸਾਂਝੀ ਕੀਤੀ ਹੈ। ਇਸ ਵਿੱਚ ਫ਼ਿਲਮ ਦੇ ਮੁੱਖ ਕਿਰਦਾਰ ਇੱਕੋ ਫ਼ਰੇਮ `ਚ ਨਜ਼ਰ ਆ ਰਹੇ ਹਨ।









ਦੱਸ ਦਈਏ ਕਿ ਫ਼ਿਲਮ 25 ਅਕਤੂਬਰ ਨੂੰ ਰਿਲੀਜ਼ ਹੋਵੇਗੀ, ਜਿਸ ਵਿੱਚ ਗਿੱਪੀ ਗਰੇਵਾਲ ਤੇ ਜੈਸਮੀਨ ਭਸੀਨ ਮੁੱਖ ਕਿਰਦਾਰਾਂ `ਚ ਨਜ਼ਰ ਆਉਣਗੇ। ਇਹ ਫ਼ਿਲਮ ਦੀ ਕਹਾਣੀ ਇੱਕ ਜੋੜੇ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ, ਜੋ ਕਿ ਹਨੀਮੂਨ ਤੇ ਜਾਣ ਦੀ ਤਿਆਰੀ ਵਿੱਚ ਹੈ। ਪਰ ਇਸ ਜੋੜੇ ਦੇ ਹਨੀਮੂਨ `ਚ ਇਨ੍ਹਾਂ ਦੇ ਟੱਬਰ ਨੇ ਭਸੂੜੀ ਪਾਈ ਹੋਈ ਹੈ। ਗਿੱਪੀ ਗਰੇਵਾਲ ਨੇ ਜੋ ਫ਼ਿਲਮ ਦਾ ਪੋਸਟਰ ਸ਼ੇਅਰ ਕੀਤ ਸੀ, ਉਸ ਨੂੰ ਤੇ ਉਸ ਦੀ ਕੈਪਸ਼ਨ ਨੂੰ ਦੇਖ ਕੇ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਦੀ ਕਹਾਣੀ ਕੁੱਝ ਇਸ ਤਰ੍ਹਾਂ ਦੀ ਹੀ ਹੋਣ ਵਾਲੀ ਹੈ।   


ਇਹ ਵੀ ਪੜ੍ਹੋ: ਰਾਜਸਥਾਨ ਫ਼ਿਲਮ ਫ਼ੈਸਟੀਵਲ `ਚ ਛਾਈ ਪੰਜਾਬੀ ਅਦਾਕਾਰਾ ਤਾਨੀਆ, `ਸੁਫ਼ਨਾ` ਲਈ ਮਿਲਿਆ ਬੇਹਤਰੀਨ ਅਭਿਨੇਤਰੀ ਦਾ ਐਵਾਰਡ