Tania Bags Best Actress Award For Sufna: ਪੰਜਾਬੀ ਮਾਡਲ ਤੇ ਅਦਾਕਾਰਾ ਤਾਨੀਆ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਸ ਦਾ ਹੈੱਪੀ ਰਾਇਕੋਟੀ ਨਾਲ ਗੀਤ `ਜਾ ਤੇਰੇ ਬਿਨਾਂ` ਨੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲ ਜਿੱਤ ਲਿਆ ਹੈ। ਤਾਨੀਆ ਤੇ ਹੈੱਪੀ ਰਾਇਕੋਟੀ ਦੀ ਜੋੜੀ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ। 


ਹੁਣ ਤਾਨੀਆ ਦੇ ਨਾਂ ਇੱਕ ਹੋਰ ਪ੍ਰਾਪਤੀ ਹੋ ਗਈ ਹੈ। ਤਾਨੀਆ ਨੂੰ ਰਾਜਸਥਾਨ ਫ਼ਿਲਮ ਫ਼ੈਸਟੀਵਲ `ਚ ਫ਼ਿਲਮ `ਸੁਫ਼ਨਾ` ਲਈ ਬੇਹਤਰੀਨ ਅਦਾਕਾਰਾ ਦਾ ਐਵਾਰਡ ਮਿਲਿਆ ਹੈ। ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਪਣੀ ਖੁਸ਼ੀ ਫ਼ੈਨਜ਼ ਨਾਲ ਸ਼ੇਅਰ ਕੀਤੀ। ਦੇਖੋ ਵੀਡੀਓ:









ਤਾਨੀਆ ਨੇ ਇਸ ਦੌਰਾਨ ਆਪਣਾ ਐਵਾਰਡ ਵੀ ਆਪਣੇ ਫ਼ੈਨਜ਼ ਨੂੰ ਦਿਖਾਇਆ। ਤਾਨੀਆ ਨੇ ਕਿਹਾ ਕਿ ਉਸ ਲਈ ਅੱਜ ਬਹੁਤ ਹੀ ਵੱਡਾ ਦਿਨ ਹੈ। ਕਿਉਂਕਿ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਉਸ ਦਾ ਸੁਪਨਾ ਪੂਰਾ ਹੋਵੇਗਾ। 


ਦੂਜੇ ਪਾਸੇ, ਤਾਨੀਆ ਦੀ ਇਸ ਲਾਈਵ ਵੀਡੀਓ ਤੇ ਉਸ ਦੇ ਚਾਹੁਣ ਵਾਲਿਆਂ ਨੇ ਢੇਰ ਸਾਰੀ ਵਧਾਈਆਂ ਦਿੱਤੀਆਂ। ਦਸ ਦਈਏ ਕਿ `ਸੁਫ਼ਨਾ` ਫ਼ਿਲਮ 2020 `ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਤੇ ਲਾਕਡਾਊਨ ਦਾ ਅਸਰ ਪਿਆ ਸੀ ਅਤੇ ਫ਼ਿਲਮ ਸਿਨੇਮਾਘਰਾਂ ਚੋਂ ਮਹਿਜ਼ 9 ਦਿਨਾਂ ਵਿੱਚ ਹੀ ਉੱਤਰ ਗਈ ਸੀ। ਇਸ ਫ਼ਿਲਮ `ਚ ਤਾਨੀਆ ਐਮੀ ਵਿਰਕ ਨਾਲ ਰੋਮਾਂਸ ਕਰਦੀ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਨਾਲ ਨਾਲ ਆਲੋਚਕਾਂ ਵੱਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ।