Babbu Maan New Song: ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਹ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।  


ਇਹ ਵੀ ਪੜ੍ਹੋ: ਜੈ ਰੰਧਾਵਾ-ਬਾਣੀ ਸੰਧੂ ਦੀ ਫਿਲਮ 'ਮੈਡਲ' ਘਰ ਬੈਠੇ ਦੇਖਣ ਲਈ ਹੋ ਜਾਓ ਤਿਆਰ, ਇਸ ਓਟੀਟੀ ਪਲੇਟਫਾਰਮ 'ਤੇ ਹੋਈ ਰਿਲੀਜ਼


ਬੱਬੂ ਮਾਨ ਨੇ ਆਪਣੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਸਾਉਣ ਦਾ ਸੀਜ਼ਨ ਉਨ੍ਹਾਂ ਦਾ ਮਨਪਸੰਦ ਸੀਜ਼ਨ ਹਨ। ਪਰ ਇਸ ਸਮੇਂ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਮਾਨ ਕਾਫੀ ਚਿੰਤਤ ਹਨ। ਪੰਜਾਬ 'ਚ ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਪੰਜਾਬ ਦੇ ਕਈ ਪਿੰਡ ਹੜ੍ਹ ਕਾਰਨ ਡੁੱਬ ਰਹੇ ਹਨ। ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਪੰਜਾਬ ਇਸ ਸਮੇਂ ਬਹੁਤ ਹੀ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। 


ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਹੀ ਬੱਬੂ ਮਾਨ ਨੇ ਨਵਾਂ ਗੀਤ ਕੱਢਿਆ ਹੈ। ਗੀਤ ਦਾ ਨਾਮ ਹੈ 'ਹੜ੍ਹ ਮਾਰ ਗਏ: ਵੇਟਿੰਗ ਫੌਰ ਸੰਨ' (ਯਾਨਿ ਕਿ ਸੂਰਜ ਨਿਕਲਣ ਦੀ ਉਡੀਕ ਹੈ।) ਇਸ ਗਾਣੇ ਦੇ ਬੋਲ ਤੇ ਵੀਡੀਓ ਹਰ ਕਿਸੇ ਨੂੰ ਭਾਵੁਕ ਕਰ ਰਹੀ ਹੈ। ਦੱਸ ਦਈਏ ਕਿ ਗੀਤ ਨੂੰ ਲਿਿਖਿਆ ਤੇ ਗਾਇਆ ਬੱਬੂ ਮਾਨ ਨੇ ਤੇ ਨਾਲ ਹੀ ਗਾਣੇ ਨੂੰ ਮਿਊਜ਼ਿਕ ਵੀ ਮਾਨ ਨੇ ਹੀ ਦਿੱਤਾ ਹੈ। ਦੇਖੋ ਇਹ ਵਡਿੀਓ:









ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਪਿਛਲੇ ਦਿਨੀਂ ਬੱਬੂ ਮਾਨ ਨੇ ਆਪਣੇ ਪਿੰਡ ਦਾ ਨਜ਼ਾਰਾ ਦਿਖਾਇਆ ਸੀ। ਉਨ੍ਹਾਂ ਦੇ ਘਰ ਵਿੱਚ ਵੀ ਪਾਣੀ ਹੀ ਪਾਣੀ ਭਰਿਆ ਨਜ਼ਰ ਆ ਰਿਹਾ ਹੈ। ਪੂਰੇ ਪੰਜਾਬ ਦਾ ਇਸ ਸਮੇਂ ਇਹੀ ਹਾਲ ਹੈ। ਅਜਿਹੇ 'ਚ ਹਰ ਕੋਈ ਪੰਜਾਬ ਲਈ ਪ੍ਰਾਰਥਨਾ ਕਰ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਵੀ ਬੇਸਹਾਰਾ ਤੇ ਬੇਘਰ ਹੋਏ ਲੋਕਾਂ ਦੀ ਮਦਦ ਲਈ ਅੱਗੇ ਆ ਕੇ ਮਦਦ ਕਰ ਰਹੇ ਹਨ। 


ਇਹ ਵੀ ਪੜ੍ਹੋ: ਇੰਦਰਜੀਤ ਨਿੱਕੂ ਫਿਰ ਦੇਣਗੇ ਨਫਰਤ ਕਰਨ ਵਾਲਿਆਂ ਨੂੰ ਜਵਾਬ, ਨਵੇਂ ਗਾਣੇ 'ਨਫਰਤ' ਦਾ ਕੀਤਾ ਐਲਾਨ, ਇਸ ਦਿਨ ਹੋ ਰਿਹਾ ਰਿਲੀਜ਼