Gurdas Maan Diljit Dosanjh: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਛਾਏ ਹੋਏ ਹਨ। ਉਨ੍ਹਾਂ ਦੀ ਫਿਲਮ ਚਮਕੀਲਾ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਫਿਲਮ ਇਸੇ ਸਾਲ ਰਿਲੀਜ਼ ਹੋ ਸਕਦੀ ਹੈ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਇੱਕ ਹੋਰ ਧਮਾਕਾ ਕਰਨ ਜਾ ਰਹੇ ਹਨ। ਜੀ ਹਾਂ, ਦਿਲਜੀਤ ਦੋਸਾਂਝ ਤੇ ਗੁਰਦਾਸ ਮਾਨ ਦੀ ਜੋੜੀ ਜਲਦ ਹੀ ਨਵੇਂ ਗਾਣੇ 'ਚ ਨਜ਼ਰ ਆਉਣ ਵਾਲੀ ਹੈ। 


ਇਹ ਵੀ ਪੜ੍ਹੋ: ਏਪੀ ਢਿੱਲੋਂ ਨੇ ਰਚਿਆ ਇਤਿਹਾਸ, ਕੈਨੇਡਾ ਦੇ ਜੂਨੋ ਐਵਾਰਡਜ਼ 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ


ਗੁਰਦਾਸ ਮਾਨ ਅਤੇ ਦਿਲਜੀਤ ਦੋਸਾਂਝ ਉਨ੍ਹਾਂ ਕਲਾਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ। ਉਨ੍ਹਾਂ ਦੀ ਗਾਇਕੀ ਦਾ ਜਾਦੂ ਨਾ ਸਿਰਫ ਦੇਸ਼ ਸਗੋਂ ਵਿਦੇਸ਼ ਵਿੱਚ ਬੈਠੇ ਦਰਸ਼ਕਾਂ ਦੇ ਵੀ ਸਿਰ ਚੜ੍ਹ ਬੋਲਦਾ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਗੁਰਦਾਸ ਮਾਨ ਲੰਬੇ ਸਮੇਂ ਬਾਅਦ ਇਕੱਠੇ ਕੰਮ ਕਰਦੇ ਹੋਏ ਦਿਖਾਈ ਦੇਣਗੇ। ਇੱਕ ਵਾਰ ਫਿਰ ਇਹ ਜੋੜੀ ਆਪਣੇ ਨਵੇਂ ਗੀਤ ਰਾਹੀ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ। 









ਦੋਵਾਂ ਨੂੰ ਇੱਕ ਵਾਰ ਫਿਰ ਤੋਂ ਇਕੱਠੇ ਕਿਸੇ ਗੀਤ ਵਿੱਚ ਦੇਖਣਾ ਬਹੁਤ ਵੱਡੀ ਗੱਲ ਹੈ। ਇੱਕ ਪ੍ਰਸ਼ੰਸ਼ਕ ਨੇ ਆਪਣੀ ਖੁਸ਼ੀ ਜਤਾਉਂਦੇ ਹੋਏ ਲਿਖਿਆ, ਕੀ ਬਣੂ ਦੁਨੀਆ ਦਾ ਮਾਸਟਰਪੀਸ ਸੀ। ਦਰਸ਼ਕਾਂ ਦੇ ਕਮੈਂਟਸ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਮਾਨ ਸਾਬ੍ਹ ਅਤੇ ਦੋਸਾਂਝਾ ਵਾਲੇ ਦੇ ਗੀਤ ਨੂੰ ਲੈ ਬੇਸਬਰੀ ਨਾਲ ਇੰਤਜ਼ਾਰ ਹੈ।


ਕਾਬਿਲੇਗੌਰ ਹੈ ਕਿ 7 ਸਾਲ ਪਹਿਲਾਂ ਗੁਰਦਾਸ ਮਾਨ ਅਤੇ ਦਿਲਜੀਤ ਦੋਸਾਂਝ ਵੱਲੋਂ ਗੀਤ ਕੀ ਬਣੂ ਦੁਨੀਆ ਦਾ ਰਿਲੀਜ਼ ਕੀਤਾ ਗਿਆ ਸੀ। ਇਸ ਗੀਤ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ ਸੀ। ਹੁਣ ਫਿਰ ਤੋਂ ਕਈ ਸਾਲਾਂ ਬਾਅਦ ਇਸ ਜੋੜੀ ਨੂੰ ਇਕੱਠੇ ਦੇਖਣਾ ਮਾਣ ਦੀ ਗੱਲ ਹੈ।


ਇਹ ਵੀ ਪੜ੍ਹੋ: ABP ਨਿਊਜ਼ 'ਤੇ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਤੋਂ ਬਾਅਦ ਮੁੰਬਈ ਪੁਲਿਸ ਐਕਟਿਵ, ਸਲਮਾਨ ਖਾਨ ਦੀ ਸੁਰੱਖਿਆ 'ਤੇ ਰਿਵਿਊ ਸ਼ੁਰੂ