Inderjit Nikku Trolled: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਨਿੱਕੂ ਜ਼ਿਆਦਾਤਰ ਨੈਗਟਿਵ ਕਾਰਨਾਂ ਕਰਕੇ ਹੀ ਸੁਰਖੀਆਂ 'ਚ ਰਹਿੰਦੇ ਹਨ। ਇੱਕ ਸਾਲ ਪਹਿਲਾਂ ਨਿੱਕੂ ਉਦੋਂ ਲਾਈਮਲਾਈਟ 'ਚ ਆਏ, ਜਦੋਂ ਉਨ੍ਹਾਂ ਦੀ ਬਾਬਾ ਬਾਗੇਸ਼ਵਰ ਦੇ ਦਰਬਾਰ ਤੋਂ ਵੀਡੀਓ ਵਾਇਰਲ ਹੋਈ ਸੀ। ਵੀਡੀਓ ਵਾਇਰਲ ਹੋਣ 'ਤੇ ਦੁਨੀਆ ਭਰ ਦੇ ਪੰਜਾਬੀਆਂ ਨੇ ਨਿੱਕੂ ਵੱਲ ਮਦਦ ਦਾ ਹੱਥ ਵਧਾਇਆ ਸੀ।  


ਇਸ ਤੋਂ ਬਾਅਦ ਨਿੱਕੂ ਦੀ ਦੂਜੀ ਪਾਰੀ ਸ਼ੁਰੂ ਹੋਈ। ਪਰ ਇਸ ਦਰਮਿਆਨ ਗਾਇਕ ਫਿਰ ਬਾਗੇਸ਼ਵਰ ਧਾਮ 'ਚ ਨਜ਼ਰ ਆਇਆ ਅਤੇ ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਰਹੀ। ਇਸ ਤੋਂ ਬਾਅਦ ਤੋਂ ਹੀ ਨਿੱਕੂ ਲਗਾਤਾਰ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਹਨ। ਹਾਲ ਹੀ 'ਚ 'ਚ ਗਾਇਕ ਨੇ ਆਪਣਾ ਧਾਰਮਿਕ ਗਾਣਾ 'ਸਤਿ ਸ਼੍ਰੀ ਅਕਾਲ' ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਬੇਹੱਦ ਪਿਆਰੇ ਹਨ ਅਤੇ ਨਿੱਕੂ ਨੇ ਇਸ ਗਾਣੇ ਨੂੰ ਗਾਇਆ ਵੀ ਬਹੁਤ ਖੂਬਸੂਰਤੀ ਦੇ ਨਾਲ ਹੈ, ਪਰ ਲੋਕਾਂ ਦੀ ਨਫਰਤ ਹਾਲੇ ਵੀ ਘਟਣ ਦਾ ਨਾਮ ਨਹੀਂ ਲੈ ਰਹੀ ਹੈ। 


ਨਿੱਕੂ ਦੇ ਗੀਤ ਰਿਲੀਜ਼ ਕਰਨ ਦੀ ਵੀਡੀਓ ਪਾਉਂਦੇ ਸਾਰ ਉਸ 'ਤੇ ਨੈਗਟਿਵ ਕਮੈਂਟਸ ਆ ਰਹੇ ਹਨ। ਪਹਿਲਾਂ ਦੇਖੋ ਇਹ ਵੀਡੀਓ:









ਲੋਕ ਕਰ ਰਹੇ ਨੈਗਟਿਵ ਕਮੈਂਟ
ਨਿੱਕੂ ਦੀ ਇਸ ਵੀਡੀਓ 'ਤੇ ਲੋਕ ਬਾਗੇਵਸ਼ਰ ਬਾਬੇ ਦਾ ਨਾਮ ਲੈਕੇ ਕਮੈਂਟ ਕਰ ਰਹੇ ਹਨ। ਜ਼ਿਆਦਾਤਰ ਲੋਕ ਨਿੱਕੂ ਨੂੰ ਬਾਗੇਸ਼ਵਰ ਦਾ ਚਮਚਾ ਦੱਸ ਰਹੇ ਹਨ। ਇਸ ਦੇ ਨਾਲ ਨਾਲ ਕੁੱਝ ਲੋਕਾਂ ਨੇ ਕਮੈਂਟਸ 'ਚ ਨਿੱਕੂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ। ਪੜ੍ਹੋ ਇਹ ਕਮੈਂਟ:




ਇਹ ਹੈ ਉਹ ਗਾਣਾ:







ਕਾਬਿਲੇਗ਼ੌਰ ਹੈ ਕਿ ਹਾਲ ਹੀ ;ਚ ਨਿੱਕੂ ਨੇ ਨਫਰਤ ਕਰਨ ਵਾਲਿਆ ਨੂੰ ਜਵਾਬ ਦੇਣ ਲਈ 2 ਗਾਣੇ ਰਿਲੀਜ਼ ਕੀਤੇ ਸੀ। ਇਨ੍ਹਾਂ ਗਾਣਿਆਂ 'ਚ ਨਿੱਕੂ ਨੇ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਸੀ ਤੇ ਨਾਲ ਹੀ ਪੰਜਾਬ ਦੇ ਲੋਕਾਂ ਤੋਂ ਮੁਆਫੀ ਵੀ ਮੰਗੀ ਸੀ, ਪਰ ਲੱਗਦਾ ਹੈ ਕਿ ਪੰਜਾਬੀ ਹਾਲੇ ਨਿੱਕੂ ਨੂੰ ਮੁਆਫ ਕਰਨ ਦੇ ਮੂਡ ;ਚ ਨਹੀਂ ਹਨ।