Sunny Deol Revealed: ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਹ ਫਿਲਮ ਜਲਦ ਹੀ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਜਾ ਰਹੀ ਹੈ। ਸੰਨੀ ਦੇ ਨਾਲ-ਨਾਲ ਉਨ੍ਹਾਂ ਦਾ ਪਰਿਵਾਰ ਵੀ ਫਿਲਮ ਦੀ ਸਫਲਤਾ ਦਾ ਆਨੰਦ ਲੈ ਰਿਹਾ ਹੈ। ਸੰਨੀ ਦਿਓਲ ਆਪਣੀ ਨਿੱਜੀ ਜ਼ਿੰਦਗੀ ਬਾਰੇ ਮੀਡੀਆ 'ਚ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦੇ। ਹਾਲ ਹੀ 'ਚ ਇਕ ਇੰਟਰਵਿਊ 'ਚ ਸੰਨੀ ਦਿਓਲ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁਲਾਸਾ ਕੀਤਾ ਹੈ। ਜਿਸ ਵਿੱਚ ਇੱਕ ਲੜਕੀ ਦਾ ਭਰਾ ਘਰ ਵਿੱਚ ਆ ਕੇ ਉਸਦੀ ਕੁੱਟਮਾਰ ਕਰਨ ਲੱਗਾ ਸੀ।    


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ 'ਜਵਾਨ' ਦੇ ਟਰੇਲਰ ਲੌਂਚ ਤੋਂ ਬਾਅਦ ਕੀਤਾ ਇਹ ਵੱਡਾ ਐਲਾਨ, ਬੋਲੇ- 'ਇਹ ਪਹਿਲੀ ਤੇ ਆਖਰੀ ਵਾਰ...'


ਸੰਨੀ ਦਿਓਲ ਨੇ ਪੋਡਕਾਸਟ ਦ ਰਣਵੀਰ ਸ਼ੋਅ 'ਚ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਖੁਲਾਸਾ ਕੀਤਾ ਹੈ। ਸੰਨੀ ਦਿਓਲ ਨੇ ਦੱਸਿਆ ਕਿ ਇਕ ਵਾਰ ਸੰਨੀ ਅਤੇ ਉਨ੍ਹਾਂ ਦੇ ਕੁਝ ਦੋਸਤਾਂ ਨੇ ਸੜਕ 'ਤੇ ਇਕ ਲੜਕੀ ਨਾਲ ਛੇੜਛਾੜ ਕੀਤੀ ਸੀ। ਇਸ ਤੋਂ ਬਾਅਦ ਉਸਦਾ ਭਰਾ ਘਰ ਤੱਕ ਉਨ੍ਹਾਂ ਦਾ ਪਿੱਛਾ ਕਰਦਾ ਰਿਹਾ।









ਸੰਨੀ ਦਿਓਲ ਨੇ ਸੁਣਾਇਆ ਕਿੱਸਾ
ਸੰਨੀ ਦਿਓਲ ਨੇ ਦੱਸਿਆ- ਅਸੀਂ ਸੜਕ 'ਤੇ ਜਾ ਰਹੇ ਸੀ, ਅਸੀਂ ਕਾਰ 'ਚ ਜਾ ਰਹੇ ਸੀ, ਉੱਥੇ ਕੋਈ ਖੂਬਸੂਰਤ ਲੜਕੀ ਆਈ, ਤਾਂ ਮੈਂ ਸ਼ਾਇਦ ਜ਼ਰੂਰ ਕੁੱਝ ਕਿਹਾ ਹੋਵੇਗਾ, ਜਦੋਂ ਉਹ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਲੜਕੀ ਦਾ ਭਰਾ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ। ਦਿਓਲ ਨੇ ਅੱਗੇ ਕਿਹਾ- ਮੈਨੂੰ ਪਤਾ ਲੱਗਾ ਕਿ ਲੜਕੀ ਉਸਦੀ ਭੈਣ ਸੀ। ਫਿਰ ਮੇਰੇ ਗਾਰਡ ਸਾਰੇ ਬਾਹਰ ਆ ਗਏ। ਮੈਂ ਕਿਹਾ - ਮੈਂ ਗਲਤ ਹਾਂ, ਜੇਕਰ ਤੁਸੀਂ ਮੈਨੂੰ ਮਾਰਨਾ ਚਾਹੁੰਦੇ ਹੋ ਤਾਂ ਮੈਨੂੰ ਮਾਰੋ ਕਿਉਂਕਿ ਮੈਂ ਗਲਤ ਹਾਂ। ਜੇ ਮੈਂ ਤੁਹਾਡੀ ਭੈਣ ਨੂੰ ਕੁਝ ਕਿਹਾ ਹੈ ਤਾਂ ਗਲਤੀ ਮੇਰੀ ਹੈ।" ਮੈਂ ਜਦੋਂ ਗਲਤ ਹੁੰਦਾ ਹਾਂ ਤਾਂ ਗਲਤੀ ਸਵੀਕਾਰ ਕਰਨ 'ਚ ਮੈਨੂੰ ਕੋਈ ਪਰਹੇਜ਼ ਨਹੀਂ।


ਫੈਨ 'ਤੇ ਗੁੱਸਾ ਕਰਨ ਨੂੰ ਲੈਕੇ ਇੰਜ ਕੀਤਾ ਰਿਐਕਟ
ਹਾਲ ਹੀ 'ਚ ਸੰਨੀ ਦਿਓਲ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਫੈਨ 'ਤੇ ਚੀਕਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਨੀ ਨੇ ਕਿਹਾ- ਇਹ ਅਚਾਨਕ ਰਿਐਕਸ਼ਨ ਹੈ, ਮੈਂ ਜਾਣ ਬੁੱਝ ਕੇ ਅਜਿਹਾ ਨਹੀਂ ਕੀਤਾ, ਕਿਉਂਕਿ ਫਿਲਮ ਦੇ ਪ੍ਰਮੋਸ਼ਨ ਦੌਰਾਨ ਮੈਨੂੰ ਪਿੱਠ ਦਰਦ ਹੋ ਰਿਹਾ ਸੀ। ਸੰਨੀ ਨੇ ਅੱਗੇ ਕਿਹਾ ਕਿ ਜੇਕਰ ਉਹ ਉਸ ਪ੍ਰਸ਼ੰਸਕ ਨੂੰ ਦੁਬਾਰਾ ਮਿਲਦਾ ਹੈ, ਤਾਂ ਉਹ ਉਸ ਨੂੰ ਗਲੇ ਲਗਾ ਲਵੇਗਾ ਅਤੇ ਉਸ ਨਾਲ ਪਰਸਨਲੀ ਗੱਲ ਕਰਨਗੇ ਕਿ ਉਹ ਇਸ ਗੱਲ ਦਾ ਗੁੱਸਾ ਨਾ ਕਰੇ।


ਇਹ ਵੀ ਪੜ੍ਹੋ: 'ਸਾਵਧਾਨ ਇੰਡੀਆ' ਫੈਨਜ਼ ਲਈ ਖੁਸ਼ਖਬਰੀ, ਫਿਰ ਤੋਂ ਟੀਵੀ 'ਤੇ ਹੋ ਰਹੀ ਸ਼ੋਅ ਦੀ ਵਾਪਸੀ, ਜਾਣੋ ਕਿਸ ਦਿਨ ਹੋਵੇਗਾ ਸ਼ੁਰੂ