ਅਮੈਲੀਆ ਪੰਜਾਬੀ ਦੀ ਰਿਪੋਰਟ
Inderjit Nikku Post Bhana Sidhu: ਭਾਨਾ ਸਿੱਧੂ ਦਾ ਮਾਮਲਾ ਹਰ ਦਿਨ ਭਖਦਾ ਜਾ ਰਿਹਾ ਹੈ। ਜਦੋਂ ਤੋਂ ਉਸ ਨੂੰ 12 ਫਰਵਰੀ ਤੱਕ ਲਈ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ ਹੈ। ਉਦੋਂ ਤੋਂ ਭਾਨੇ ਦੇ ਸਮਰਥਕਾਂ 'ਚ ਭਾਰੀ ਗੁੱਸਾ ਹੈ। ਇੱਥੋਂ ਤੱਕ ਕਿ ਸਾਰਾ ਪੰਜਾਬ ਉਸ ਦੀ ਸਪੋਰਟ 'ਚ ਉੱਤਰ ਆਇਆ ਹੈ। ਇੱਥੋਂ ਤੱਕ ਕਿ ਪੰਜਾਬੀ ਕਲਾਕਾਰਾਂ ਨੇ ਵੀ ਭਾਨੇ ਦੇ ਸਪੋਰਟ 'ਚ ਬੋਲਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਗਾਇਕ ਕਾਕੇ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਪੋਸਟ ਸ਼ੇਅਰ ਕੀਤੀ ਸੀ।
ਇਸ ਤੋਂ ਬਾਅਦ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਨੇ ਵੀ ਭਾਨਾ ਸਿੱਧੂ ਦੇ ਸਪੋਰਟ 'ਚ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਭਾਨੇ ਦੀ ਬਜ਼ੁਰਗ ਦਾਦੀ ਰੋਂਦੀ ਨਜ਼ਰ ਆ ਰਹੀ ਹੈ। ਉਹ ਕਹਿ ਰਹੀ ਹੈ ਕਿ ਭਾਨੇ ਨੂੰ ਛੱਡ ਦਿਓ ਉਸ ਦੇ ਬਦਲੇ ਮੈਨੂੰ ਅੰਦਰ ਕਰ ਦਿਓ। ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਭਾਨਾ ਸਿੱਧੂ ਸਮਾਜਸੇਵੀ ਹੈ। ਉਹ ਲੋਕਾਂ ਦੇ ਹੱਕਾਂ ਲਈ ਡਟ ਕੇ ਬੋਲਦਾ ਹੈ। ਉਹ ਹਾਲ ਹੀ 'ਚ ਫਰੌਡ ਟਰੈਵਲ ਏਜੰਟਾਂ ਤੋਂ ਲੋਕਾਂ ਦੇ ਪੈਸੇ ਵਾਪਸ ਕਰਵਾ ਰਿਹਾ ਸੀ। ਇਸ ਦਰਮਿਆਨ ਇੱਕ ਟਰੈਵਲ ਏਜੰਟ ਵੱਲੋਂ ਭਾਨੇ 'ਤੇ ਇਲਜ਼ਾਮ ਲਗਾਇਆ ਗਿਆ ਕਿ ਉਸ ਨੇ ਉਸ ਏਜੰਟ ਨੂੰ ਬਲੈਕਮੇਲ ਕੀਤਾ ਤੇ ਉਸ ਨੂੰ ਧਮਕੀ ਦਿੱਤੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਅ ਗਿਆ ਸੀ। ਹੁਣ ਉਸ ਨੂੰ 12 ਫਰਵਰੀ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਰਣਬੀਰ ਕਪੂਰ ਨੇ ਛੱਡਿਆ 'ਐਨੀਮਲ' ਅਵਤਾਰ, ਕਲੀਨ ਸ਼ੇਵ ਹੋਇਆ ਐਕਟਰ, ਵੀਡੀਓ ਹੋ ਰਿਹਾ ਵਾਇਰਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।