ਅਮੈਲੀਆ ਪੰਜਾਬੀ ਦੀ ਰਿਪੋਰਟ

Continues below advertisement


Punjabi Singer kaka Video: ਪੰਜਾਬੀ ਗਾਇਕ ਕਾਕਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਆਪਣੇ ਗੀਤਾਂ ਨਾਲੋਂ ਜ਼ਿਆਦਾ ਆਪਣੀ ਪਰਸਨਲ ਲਾਈਫ ਕਾਰਨ ਚਰਚਾ 'ਚ ਰਹਿੰਦਾ ਹੈ। ਹਾਲ ਹੀ 'ਚ ਗਾਇਕ ਕਾਕਾ ਇੱਕ ਪੌਡਕਾਸਟ 'ਚ ਸ਼ਾਮਲ ਹੋਇਆ ਸੀ, ਜਿਸ ਵਿੱਚ ਉਸ ਨੇ ਦਿਲ ਖੋਲ੍ਹ ਕੇ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ। ਇਸ ਦਰਮਿਆਨ ਹੋਸਟ ਨੇ ਕਾਕੇ ਨੂੰ ਵਿਆਹ ਕਰਨ ਦੀ ਪਲਾਨਿੰਗ ਬਾਰੇ ਪੁੱਛਿਆ।  


ਇਹ ਵੀ ਪੜ੍ਹੋ: ਸਰਗੀ ਮਾਨ 'ਤੇ ਖੂਬ ਭੜਕੇ ਇੰਦਰਜੀਤ ਨਿੱਕੂ, ਬੋਲੇ- ''ਜਿਸਮਾਂ ਤੋਂ ਪਾਰ ਦੀ ਗੱਲ' ਮੇਰਾ ਗਾਣਾ, ਕਰੈਡਿਟ ਲੈ ਗਏ ਰੀਲਾਂ ਵਾਲੇ'


ਅੱਗੋਂ ਗਾਇਕ ਨੇ ਜਵਾਬ ਦਿੱਤਾ, 'ਮੈਂ ਕੋਈ ਵੀ ਕੰਮ ਸਾਰੀ ਜ਼ਿੰਦਗੀ ਲਈ ਨਹੀਂ ਕਰ ਸਕਦਾ। ਹਰ ਕੰਮ ਮੈਨੂੰ ਇੱਕ ਨਾ ਇੱਕ ਦਿਨ ਛੱਡਣਾ ਹੀ ਪੈਣਾ।' ਅੱਗੋਂ ਹੋਸਟ ਬੋਲਦਾ ਹੈ, 'ਉਨ੍ਹਾਂ ਕੁੜੀਆ ਦੇ ਦਿਲ ਟੁੱਟ ਗਏ, ਜੋ ਸੋਚਦੀਆਂ ਸੀ ਕਿ ਅਸੀਂ ਕਾਕੇ ਨਾਲ ਵਿਆਹ ਕਰਾਵਾਂਗੀਆਂ।' ਅੱਗੋਂ ਕਾਕੇ ਨੇ ਜਵਾਬ ਦਿੱਤਾ, 'ਵਿਆਹ ਦੇ ਤਾਂ ਮੈਂ ਬਹੁਤ ਖਿਲਾਫ ਆਂ। ਵਿਆਹ ਦਾ ਕਾਨਸੈਪਟ ਹੀ ਬਹੁਤ ਖਰਾਬ ਹੈ। ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕ ਇੱਕ ਪਰਸਨ ਨਾਲ ਸਾਰੀ ਜ਼ਿੰਦਗੀ ਕੱਟਣ ਬਾਰੇ ਕਿਵੇਂ ਸੋਚ ਸਕਦੇ ਹਨ।'


ਕਾਕਾ ਇੱਥੇ ਨਹੀਂ ਰੁਕਿਆ, ਜਿਹੜੀਆਂ ਕੁੜੀਆਂ ਨਾਲ ਉਹ ਅਕਸਰ ਹੀ ਟਾਈਮ ਪਾਸ ਕਰਦਾ ਨਜ਼ਰ ਆਉਂਦਾ, ਉਨ੍ਹਾਂ ਕੁੜੀਆਂ ਦੀ ਉਹ ਬੁਰਾਈ ਕਰਨੋਂ ਨਹੀਂ ਹਟਿਆ। ਦੇਖੋ ਕੀ ਬੋਲਿਆ:









ਕਾਬਿਲੇਗ਼ੌਰ ਹੈ ਕਿ ਕਾਕੇ ਨੂੰ ਉਸ ਦੇ ਗਾਣਿਆਂ ਤੋਂ ਇਲਾਵਾ ਰੰਗੀਨ ਮਿਜ਼ਾਜੀ ਲਈ ਵੀ ਜਾਣਿਆ ਜਾਂਦਾ ਹੈ। ਉਹ ਹਾਲ ਹੀ 'ਚ ਦੁਬਈ ਵਿੱਚ ਸੀ, ਇੱਥੇ ਉਹ ਕਿਸੇ ਲੜਕੀ ਦੇ ਨਾਲ ਨਜ਼ਰ ਆਇਆ ਸੀ। ਉਸ ਨੇ ਇਸ ਲੜਕੀ ਬਾਰੇ ਪੋਸਟ ਵੀ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸ ਨੇ ਉਸ ਲੜਕੀ ਨੂੰ ਆਪਣੇ ਫੈਨਜ਼ ਦੀ ਭਾਬੀ ਦੱਸਿਆ ਸੀ। ਹੁਣ ਉਸ ਔਰਤ ਨਾਲ ਕਾਕੇ ਦਾ ਵਿਆਹ ਦਾ ਇਰਾਦਾ ਹੈ, ਜਾਂ ਫਿਰ ਉਸ ਦੇ ਨਾਲ ਵੀ ਉਹ ਟਾਈਮ ਪਾਸ ਕਰ ਰਿਹਾ ਹੈ। ਇਸ ਦਾ ਪਤਾ ਤਾਂ ਆਉਣ ਵਾਲਾ ਵਕਤ ਦੱਸੇਗਾ।






ਇਹ ਵੀ ਪੜ੍ਹੋ: ਸਤਿੰਦਰ ਸੱਤੀ ਦੀ ਸ਼ਾਇਰੀ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ, ਲੋਕਾਂ ਨੇ ਰੱਜ ਕੇ ਕੀਤੀ ਤਾਰੀਫ, ਦੇਖੋ ਕੀ ਬੋਲੇ