Mankirt Aulakh Akshara Singh: ਪੰਜਾਬੀ ਗਾਇਕ ਮਨਕੀਰਤ ਔਲਖ ਅਕਸਰ ਹੀ ਸੁਰਖੀਆਂ ;ਚ ਬਣਿਆ ਰਹਿੰਦਾ ਹੈ। ਉਹ ਆਪਣੇ ਗੀਤਾਂ ਤੋਂ ਵੱਧ ਰੰਗੀਨ ਮਿਜ਼ਾਜ ਸੁਭਾਅ ਲਈ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਹਾਲ ਹੀ 'ਚ ਮਨਕੀਰਤ ਦੇ ਹਰਿਆਣਵੀ ਗਾਇਕਾ ਤੇ ਅਦਾਕਾਰਾ ਪ੍ਰਾਂਜਲ ਦਹੀਆ ਦੇ ਨਾਲ ਕਈ ਵੀਡੀਓ ਵਾਇਰਲ ਹੋਏ ਸੀ। ਇਹੀ ਨਹੀਂ ਦੋਵਾਂ ਦਾ ਗਾਣਾ 'ਕੋਕਾ' ਵੀ ਰਿਲੀਜ਼ ਹੋਇਆ ਸੀ, ਜੋ ਕਿ ਕਾਫੀ ਜ਼ਿਆਦਾ ਹਿੱਟ ਰਿਹਾ ਸੀ। ਇਸ ਤੋਂ ਬਾਅਦ ਹੁਣ ਗਾਇਕ ਭੋਜਪੁਰੀ ਇੰਡਸਟਰੀ ਦੀ ਹਸੀਨਾ ਨਾਲ ਨਜ਼ਰ ਆਇਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਹੈ ਮਾਮਲਾ:
ਇਹ ਵੀ ਪੜ੍ਹੋ: 'ਅਨੁਪਮਾ' ਸੀਰੀਅਲ 'ਚ ਆ ਰਿਹਾ ਵੱਡਾ ਮੋੜ, ਅਨੂ ਦੀ ਜ਼ਿੰਦਗੀ 'ਚ ਆਵੇਗਾ ਤੀਜਾ ਆਦਮੀ! ਕਰੇਗਾ ਪ੍ਰਪੋਜ਼
ਭੋਜਪੁਰੀ ਸਿਨੇਮਾ ਦੀ ਮਸ਼ਹੂਰ ਗਾਇਕਾ ਤੇ ਅਦਾਕਾਰਾ ਅਕਸ਼ਰਾ ਸਿੰਘ ਇੰਨੀਂ ਮਨਕੀਰਤ ਔਲਖ ਨਾਲ ਨਜ਼ਰ ਆ ਰਹੀ ਹੈ। ਮਨਕੀਰਤ ਨੇ ਆਪਣੇ ਕੁੱਝ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਸੀ, ਜਿਸ ਵਿੱਚ ਦੋਵਾਂ ਨੂੰ ਇੱਕ ਦੂਜੇ ਨਾਲ ਕੰਫਰਟੇਬਲ ਦੇਖਿਆ ਜਾ ਸਕਦਾ ਹੈ। ਦੋਵੇਂ ਸੜਕ ;ਤੇ ਤੁਰਦੇ ਨਜ਼ਰ ਆਏ, ਇਸ ਦਰਮਿਆਨ ਮਨਕੀਰਤ ਨੇ ਅਕਸ਼ਰਾ ਦੇ ਮੋਢੇ 'ਤੇ ਹੱਥ ਰੱਖਿਆ ਹੋਇਆ ਸੀ ਤੇ ਉਹ ਇਸ ਨਾਲ; ਪੂਰੀ ਤਰ੍ਹਾਂ ਸਹਿਜ ਨਜ਼ਰ ਆ ਰਹੀ ਸੀ।
ਦੱਸ ਦਈਏ ਕਿ ਮਨਕੀਰਤ ਔਲਖ ਨੇ ਅੱਜ ਯਾਨਿ 1 ਅਪ੍ਰੈਲ ਨੂੰ ਅਕਸ਼ਰਾ ਨਾਲ ਆਪਣੇ ਨਵੇਂ ਗਾਣੇ 'ਡਿਫੈਂਡਰ' ਦਾ ਐਲਾਨ ਕੀਤਾ ਹੈ। ਇਹੀ ਨਹੀਂ ਗਾਇਕ ਨੇ ਆਪਣੇ ਇਸ ਨਵੇਂ ਗਾਣੇ ਦਾ ਟੀਜ਼ਰ ਵੀ ਜਾਰੀ ਕੀਤਾ ਹੈ। 30-40 ਸਕਿੰਟਾਂ ਦੇ ੲਇਸ ਟੀਜ਼ਰ 'ਚ ਮਨਕੀਰਤ ਔਲਖ ਪੁਲਿਸ ਦੀ ਗ੍ਰਿਫਤ 'ਚ ਨਜ਼ਰ ਆ ਰਿਹਾ ਹੈ ਅਤੇ ਅਕਸ਼ਰਾ ਸਿੰਘ ਉਸ ਦੀ ਪ੍ਰੇਮਿਕਾ ਦੇ ਕਿਰਦਾਰ 'ਚ ਨਜ਼ਰ ਆ ਰਹੀ ਜੈ। ਦੱਸ ਦਈਏ ਕਿ ਇਹ ਗਾਣੇ ਦੀ ਪੂਰੀ ਵੀਡੀਓ 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਹੁਣ ਦੇਖੋ ਟੀਜ਼ਰ:
ਕਾਬਿਲੇਗ਼ੌਰ ਹੈ ਕਿ ਮਨਕੀਰਤ ਔਲਖ ਦਾ ਗਾਣਾ 'ਕੋਕਾ' ਵੀ ਗੈਰ ਪੰਜਾਬੀ ਗਾਇਕਾ ਨਾਲ ਰਿਲੀਜ਼ ਹੋਇਆ ਸੀ ਅਤੇ ਉਸ ਦਾ ਇਹ ਐਕਸਪੈਰੀਮੈਂਟ ਕਾਮਯਾਬ ਹੋਇਆ ਸੀ ਤੇ ਗਾਣਾ ਜ਼ਬਰਦਸਤ ਹਿੱਟ ਰਿਹਾ ਸੀ। ਹੁਣ ਇਸ ਤੋਂ ਬਾਅਦ ਮਨਕੀਰਤ ਭੋਜਪੁਰੀ ਗਾਇਕਾ ਨਾਲ ਨਜ਼ਰ ਆ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਇਹ ਗਾਣੇ ਨੂੰ 'ਕੋਕੇ' ਜਿੰਨੀਂ ਕਾਮਯਾਬੀ ਮਿਲਦੀ ਹੈ ਜਾਂ ਨਹੀਂ।