Ludhiana news: ਲੁਧਿਆਣਾ ਵਿੱਚ ਇੱਕ ਵਿਆਹ ਦੇ ਸਮਾਗਮ ਵਿੱਚ ਮਹਿਲਾ ਡਾਂਸਰ ਅਤੇ ਨੌਜਵਾਨ ਵਿਚਾਲੇ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਹਾਂ ਨੇ ਇੱਕ-ਦੂਜੇ ਨੂੰ ਕਾਫੀ ਗਾਲਾਂ ਵੀ ਕੱਢੀਆਂ ਅਤੇ ਇਸ ਦੌਰਾਨ ਮੁੰਡੇ ਨੇ ਡਾਂਸਰ ‘ਤੇ ਪੈਗ ਵਾਲਾ ਗਲਾਸ ਵੀ ਸੁੱਟਿਆ। ਹਾਲਾਂਕਿ ਬਾਅਦ ਵਿੱਚ ਡੀਜੇ ਵਾਲਾ ਡਾਂਸਰ ਨੂੰ ਉੱਥੋਂ ਲੈ ਗਿਆ।


ਇਸ ਮਾਮਲੇ ਬਾਰੇ ਡਾਂਸਰ ਦਾ ਕਹਿਣਾ ਹੈ ਕਿ ਜਿਹੜਾ ਨੌਜਵਾਨ ਸੀ, ਉਹ DSP ਦਾ ਰੀਡਰ ਸੀ, ਉਹ ਉਸ ਨੂੰ ਸਟੇਜ ਤੋਂ ਥੱਲ੍ਹੇ ਉਤਰ ਕੇ ਨਚਣ ਨੂੰ ਕਹਿ ਰਿਹਾ ਸੀ, ਜਿਸ ਲਈ ਉਸ ਨੇ ਮਨ੍ਹਾ ਕਰ ਦਿੱਤਾ। ਦੱਸ ਦਈਏ ਕਿ ਡਾਂਸਰ ਅਤੇ ਨੌਜਵਾਨ ਵਿਚਾਲੇ ਹੋਏ ਇਸ ਵਿਵਾਦ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵੇਂ ਇੱਕ-ਦੂਜੇ ਨੂੰ ਕਾਫੀ ਗਾਲਾਂ ਕੱਢਦੇ ਨਜ਼ਰ ਆ ਰਹੇ ਹਨ।


ਇੱਥੇ ਤੁਹਾਨੂੰ ਦੱਸ ਦਈਏ ਕਿ ਡਾਂਸਰ ਦਾ ਨਾਮ ਸਿਮਰਨ ਹੈ, ਉਸ ਨੇ ਕਿਹਾ ਕਿ ਜਿਸ ਡੀਜੇ ਵਾਲੇ ਨੇ ਬੁਕਿੰਗ ਕਰਵਾਈ ਸੀ, ਉਸ ਨੇ ਉਸ ਦਾ ਸਾਥ ਨਹੀਂ ਦਿੱਤਾ। ਡੀਜੇ ਵਾਲੇ ਉਸ ਦੇ ਨਾਲ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਵੀ ਨਹੀਂ ਗਏ। ਉਸ ਨੇ ਕਿਹਾ ਕਿ ਜਿਸ ਵੇਲੇ ਉਸ ਨਾਲ ਇਹ ਬਦਤਮੀਜ਼ੀ ਹੋਈ, ਉਸ ਵੇਲੇ ਉਸ ਨਾਲ ਨੱਚ ਰਹੀਆਂ ਡਾਂਸਰ ਵੀ ਉਸ ਦਾ ਸਾਥ ਛੱਡ ਕੇ ਚਲੀਆਂ ਗਈਆਂ।


ਇਹ ਵੀ ਪੜ੍ਹੋ: Ranbir Kapoor: ਸੁਨੀਲ ਗਰੋਵਰ ਨੇ ਗੁੱਥੀ ਬਣ ਰਣਬੀਰ ਕਪੂਰ ਨਾਲ ਕੀਤਾ ਰੋਮਾਂਸ, ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਵੀਡੀਓ


ਸਿਮਰਨ ਨੇ ਕਿਹਾ ਕਿ ਉਹ ਦੋਸ਼ੀ ਦੇ ਵਿਰੁੱਧ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਏਗੀ ਅਤੇ ਨਾਲ ਹੀ ਉਸ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਗਰੂਪ ਸਿੰਘ, ਜਿਸ ਨੌਜਵਾਨ ਨੇ ਉਸ ਨਾਲ ਬਦਤਮੀਜ਼ੀ ਕੀਤੀ ਸੀ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।


ਦੂਜੇ ਪਾਸੇ ਸਮਰਾਲਾ ਥਾਣੇ ਦੇ ASI ਦਾ ਕਹਿਣਾ ਹੈ ਕਿ ਨੌਜਵਾਨ ਕਿਸੇ DSP ਦਾ ਰੀਡਰ ਹੈ ਜਾਂ ਨਹੀਂ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਦੋਹਾਂ ਧਿਰਾਂ ਨੂੰ ਸੱਦ ਕੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Road Accident: ਮੋਹਾਲੀ ਬਣਿਆ ਹਾਦਸਿਆਂ ਦਾ ਗੜ੍ਹ ! ਐਕਟਿਵਾ ਸਵਾਰ ਦੀ ਹਾਦਸੇ 'ਚ ਮੌਤ, ਨਹੀਂ ਹੋ ਸਕੀ ਮ੍ਰਿਤਕ ਦੀ ਪਛਾਣ