Ludhiana news: ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਸਹਿਜੋ ਮਾਜਰਾ ਦੇ ਸ਼ੀਤਲਾ ਮਾਤਾ ਮੰਦਿਰ ‘ਚ ਚੋਰਾਂ ਵੱਲੋਂ ਮੰਦਰ ਵਿੱਚ ਪਈ ਗੋਲਕ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।


ਦੱਸਿਆ ਜਾ ਰਿਹਾ ਹੈ ਕਿ ਇਸ ਗੋਲਕ ਵਿੱਚ 20 ਤੋਂ 25 ਹਜ਼ਾਰ ਰੁਪਏ ਪਏ ਹੋਏ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਮੰਦਿਰ ਦੇ ਸੇਵਾਦਾਰ ਨੇ ਦੱਸਿਆ ਪਿੰਡ ‘ਚ ਸ਼ੀਤਲਾ ਮਾਤਾ ਦਾ ਮੰਦਿਰ ਪ੍ਰਾਚੀਨ ਮੰਦਿਰ ਹੈ ਅਤੇ ਇਸ ਮੰਦਿਰ ਵਿੱਚ ਹਰ ਸਾਲ ਭੰਡਾਰਾ ਕਰਵਾਇਆ ਜਾਂਦਾ ਹੈ।


ਉੱਥੇ ਹੀ ਬੀਤੀ ਰਾਤ ਵੀ ਅਸੀਂ ਭੰਡਾਰੇ ਦੀਆਂ ਤਿਆਰੀਆਂ ਕਰਕੇ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਅਤੇ ਸਵੇਰੇ ਸਾਨੂੰ 5 ਵਜੇ ਪਤਾ ਲੱਗਿਆ ਕਿ ਮੰਦਿਰ ਵਿੱਚੋਂ ਚੋਰਾ ਨੇ ਪੈਸਿਆਂ ਵਾਲਾ ਗਲਾ ਚੋਰੀ ਕਰ ਲਿਆ ਹੈ।


ਇਹ ਵੀ ਪੜ੍ਹੋ: Punjab Politics: ਕਿਸਾਨ ਕਰ ਦੇਣ ਆਮ ਆਦਮੀ ਪਾਰਟੀ ਦਾ ਬਾਈਕਾਟ, ਬਾਦਲ ਨੇ ਸਮਝਾਇਆ ਆਪ ਨੇ ਕਿਵੇਂ ਲੁੱਟਿਆ ਪੰਜਾਬ ?


ਇਸ ਵਿੱਚ ਭਗਤਾਂ ਵੱਲੋਂ ਚੜ੍ਹਾਇਆ ਗਿਆ ਚੜ੍ਹਾਵਾ ਸੀ, ਜੋ ਕਿ 20 ਤੋਂ 25 ਹਜ਼ਾਰ ਰੁਪਏ ਹੋਵੇਗਾ। ਇਸ ਮਾਮਲੇ ਦੀ ਜਾਣਕਾਰੀ ਪਿੰਡ ਦੇ ਸਰਪੰਚ ਅਤੇ ਮਾਛੀਵਾੜਾ ਪੁਲਿਸ ਨੂੰ ਦਿੱਤੀ ਗਈ। ਸੇਵਾਦਾਰ ਨੇ ਕਿਹਾ ਕਿ ਇਨ੍ਹਾਂ ਚੋਰਾਂ ਨੂੰ ਲੱਭ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


ਇਹ ਵੀ ਪੜ੍ਹੋ: Haryana news: ਨਵਦੀਪ ਜਲਬੇੜਾ ਅਤੇ ਸਾਥੀ ਗੁਰਕੀਰਤ ਸਿੰਘ ਨੂੰ ਅਦਾਲਤ 'ਚ ਕੀਤਾ ਪੇਸ਼, 1 ਦਿਨ ਦਾ ਰਿਮਾਂਡ ਹੋਇਆ ਹਾਸਲ