Nimrat Khaira Features Twice In A Month On Time Square Billboard: ਪੰਜਾਬੀ ਗਾਇਕਾ ਨਿਮਰਤ ਖਹਿਰਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਜਲਦ ਹੀ ਦਿਲਜੀਤ ਦੋਸਾਂਝ ਦੇ ਨਾਲ 'ਜੋੜੀ' ਫਿਲਮ 'ਚ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਨਾਲ ਉਹ ਆਪਣੇ ਗੀਤਾਂ ਕਰਕੇ ਵੀ ਕਾਫੀ ਚਰਚਾ 'ਚ ਰਹਿੰਦੀ ਹੈ।
ਇਹ ਵੀ ਪੜ੍ਹੋ: ਇੱਕ ਮਹੀਨੇ ਦੀ ਹੋਈ ਗੁਰਲੇਜ਼ ਅਖਤਰ ਦੀ ਧੀ, ਗਾਇਕਾ ਕੇਕ ਕੱਟ ਮਨਾਈ ਖੁਸ਼ੀ, ਦੇਖੋ ਵੀਡੀਓ
ਹਾਲ ਹੀ ;ਚ ਨਿਮਰਤ ਖਹਿਰਾ ਦਾ ਗਾਣਾ 'ਸ਼ਿਕਾਇਤਾਂ' ਰਿਲੀਜ਼ ਹੋਇਆ ਸੀ। ਜਿਸ ਨੂੰ ਦੁਨੀਆ ਭਰ 'ਚ ਪੰਜਾਬੀਆਂ ਦਾ ਖੂਬ ਪਿਆਰ ਮਿਿਲਿਆ। ਇਹ ਗਾਣਾ ਕਾਫੀ ਸਮੇਂ ਤੱਕ ਯੂਟਿਊਬ ਅਤੇ ਸੋਸ਼ਲ ਮੀਡੀਆ 'ਤੇ ਟਰੈਂਡਿੰਗ 'ਚ ਰਿਹਾ ਸੀ। ਇਹੀ ਨਹੀਂ ਇਸ ਗਾਣੇ ਦੇ ਲਈ ਉਸ ਨੂੰ ਸਪੌਟੀਫਾਈ ਇੰਡੀਆ ਨੇ ਟਾਈਮਜ਼ ਸਕੁਐਰ ਦੇ ਬਿਲਬੋਰਡ 'ਤੇ ਵੀ ਫੀਚਰ ਕੀਤਾ ਸੀ।
ਹੁਣ ਫਿਰ ਤੋਂ ਨਿਮਰਤ ਖਹਿਰਾ ਟਾਈਮ ਸਕੁਐਰ ਦੇ ਬਿਲਬੋਰਡ 'ਤੇ ਨਜ਼ਰ ਆਈ ਹੈ। ਇੱਕ ਮਹੀਨੇ ਨਿਮਰਤ ਬਿਲਬੋਰਡ 'ਤੇ ਫੀਚਰ ਹੋਣ ਵਾਲੀ ਪਹਿਲੀ ਮਹਿਲਾ ਪੰਜਾਬੀ ਕਲਾਕਾਰ ਹੈ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ। ਫੈਨਜ਼ ਨਿਮਰਤ ਖਹਿਰਾ ਦੀ ਇਸ ਪ੍ਰਾਪਤੀ 'ਤੇ ਕਾਫੀ ਖੁਸ਼ ਹੋ ਰਹੇ ਹਨ। ਉਸ ਨੁੰ ਸੋਸ਼ਲ ਮੀਡੀਆ 'ਤੇ ਖੂਬ ਵਧਾਈਆਂ ਮਿਲ ਰਹੀਆਂ ਹਨ। ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਜਿਸ 'ਤੇ ਲਿਿਖਿਆ ਹੈ 'ਨਿਮਰਤ ਖਹਿਰਾ ਨੂੰ ਟਾਈਮਜ਼ ਸਕੁਐਰ ਦੇ ਬਿਲਬੋਰਡ 'ਤੇ ਇੱਕ ਮਹੀਨੇ 'ਚ ਦੂਜੀ ਵਾਰ ਫੀਚਰ ਹੋਣ ਵਾਲੀ ਪਹਿਲੀ ਪੰਜਾਬੀ ਕਲਾਕਾਰ ਹੈ।' ਦੇਖੋ ਇਹ ਪੋਸਟ:
ਇਸ ਤੋਂ ਪਹਿਲਾਂ ਵੀ ਨਿਮਰਤ ਖਹਿਰਾ ਬਿਲਬੋਰਡ ਤੇ ਸ਼ਿਕਾਇਤਾਂ ਗਾਣੇ ਲਈ ਫੀਚਰ ਹੋ ਚੁੱਕੀ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਨਿਮਰਤ ਬਹੁਤ ਜਲਦ ਫਿਲਮ ਜੋੜੀ ਵਿੱਚ ਦਿਖਾਈ ਦੇਵੇਗੀ। ਇਸ ਫਿਲਮ ਵਿੱਚ ਨਿਮਰਤ ਨਾਲ ਅਦਾਕਾਰ ਦਿਲਜੀਤ ਦੋਸਾਂਝ ਵੀ ਨਜ਼ਰ ਆਉਣਗੇ। ਇਸ ਤੋਂ ਇਲਾਵਾ ਨਿਮਰਤ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ਸ਼ਿਕਾਇਤਾਂ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬੀ ਗਾਇਕ ਜੱਸੀ ਗਾਇਕ ਨੌਰਵੇ ਪਹੁੰਚੇ, ਦਿਖਾਇਆ ਕੁਦਰਤ ਦਾ ਅਦਭੁਤ ਨਜ਼ਾਰਾ, ਦੇਖੋ ਇਹ ਤਸਵੀਰਾਂ