Jassie Gill Norway: ਪੰਜਾਬੀ ਗਾਇਕ ਜੱਸੀ ਗਿੱਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਗਾਇਕ ਨੇ ਹਾਲ ਹੀ 'ਚ ਆਪਣੀ ਈਪੀ 'ਗਿੱਲ ਸਕਿੱਲ' ਰਿਲੀਜ਼ ਕੀਤੀ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਜੱਸੀ ਗਿੱਲ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਕਾਫੀ ਚਰਚਾ ਵਿੱਚ ਰਹਿੰਦੇ ਹਨ।
ਇੰਨੀਂ ਦਿਨੀਂ ਜੱਸੀ ਗਿੱਲ ਨੌਰਵੇ ਦੇਸ਼ 'ਚ ਹਨ। ਇੱਥੋਂ ਜੱਸੀ ਗਿੱਲ ਨੇ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਫੈਨਜ਼ ਕਮੈਂਟ ਕਰ ਰਹੇ ਹਨ। ਇੱਥੇ ਜੱਸੀ ਗਿੱਲ ਨੇ 'ਔਰੋਰਾ ਬੋਰੀਏਲਿਸ' ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਔਰੋਰਾ ਬੋਰੀਏਲਿਸ ਇੱਕ ਅਦਭੁਤ ਕੁਦਰਤੀ ਨਜ਼ਾਰਾ ਹੈ, ਜੋ ਕਿ ਪੂਰੀ ਦੁਨੀਆ 'ਚ ਸਿਰਫ ਨੌਰਵੇ 'ਚ ਹੀ ਦੇਖਣ ਨੂੰ ਮਿਲਦਾ ਹੈ। ਇਹ ਰੰਗ ਬਿਰੰਗੀ ਲਾਈਟਾਂ ਹੁੰਦੀਆਂ ਹਨ, ਜੋ ਕਿ ਇਸੇ ਦੇਸ਼ 'ਚ ਦਿਖਾਈ ਦਿੰਦੀਆਂ ਹਨ। ਦੁਨੀਆ ਭਰ ਤੋਂ ਇਹ ਖੂਬਸੂਰਤ ਤੇ ਅਦਭੁਤ ਕੁਦਰਤੀ ਨਜ਼ਾਰਾ ਦੇਖਣ ਲਈ ਲੋਕ ਨੌਰਵੇ ਜਾਂਦੇ ਹਨ। ਤੁਸੀਂ ਵੀ ਦੇਖੋ ਜੱਸੀ ਗਿੱਲ ਦੀਆਂ ਇਹ ਤਸਵੀਰਾਂ:
ਕਾਬਿਲੇਗ਼ੌਰ ਹੈ ਕਿ ਜੱਸੀ ਗਿੱਲ ਕਾਫੀ ਸਮੇਂ ਬਾਅਦ ਆਪਣੀ ਨਵੀਂ ਐਲਬਮ ਲੈਕੇ ਆਏ ਹਨ। ਉਨ੍ਹਾਂ ਦੀ ਐਲਬਮ 'ਗਿੱਲ ਸਕਿੱਲ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਨਾਲ ਜੱਸੀ ਗਿੱਲ ਸਲਮਾਨ ਖਾਨ ਨਾਲ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਵਿੱਚ ਵੀ ਨਜ਼ਰ ਆਉਣ ਵਾਲੇ ਹਨ। ਦੱਸ ਦਈਏ ਕਿ ਇਸ ਫਿਲਮ 'ਚ ਜੱਸੀ ਨਾਲ ਸ਼ਹਿਨਾਜ਼ ਗਿੱਲ ਵੀ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ। ਇਹ ਫਿਲਮ 24 ਅਪ੍ਰੈਲ ਨੂੰ ਸਿਨੇਮਾਘਰਾਂ ;ਚ ਰਿਲੀਜ਼ ਹੋਣ ਜਾ ਰਹੀ ਹੈ।