Shikayatan Nimrat Khaira: ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ 'ਚ ਗਾਇਕਾ ਦਾ ਗਾਣਾ 'ਸ਼ਿਕਾਇਤਾਂ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। 

Continues below advertisement


ਇਹ ਵੀ ਪੜ੍ਹੋ: ਸਪੌਟੀਫਾਈ ਦੇ ਬਿਲਬੋਰਡ 'ਤੇ ਨਜ਼ਰ ਆਏ ਕਰਨ ਔਜਲਾ, ਗਾਇਕ ਨੇ ਤਸਵੀਰ ਸ਼ੇਅਰ ਕਰ ਫੈਨਜ਼ ਦਾ ਕੀਤਾ ਧੰਨਵਾਦ


ਦੱਸ ਦਈਏ ਕਿ ਇਹ ਗਾਣਾ ਯੂਟਿਊਬ 'ਤੇ 27 ਜਨਵਰੀ ਨੂੰ ਰਿਲੀਜ਼ ਕੀਤਾ ਗਿਆ ਸੀ। ਇਸ ਗਾਣੇ ਨੂੰ ਹੁਣ ਤੱਕ 8.8 ਮਿਲੀਅਨ ਯਾਨਿ 88 ਲੱਖ ਲੋਕ ਦੇਖ ਚੁੱਕੇ ਹਨ। ਇਹੀ ਨਹੀਂ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਹ ਗੀਤ ਛਾਇਆ ਹੋਇਆ ਹੈ। ਇੰਸਟਾਗ੍ਰਾਮ 'ਤੇ ਵੀ ਲੋਕ ਇਸ ਗਾਣੇ 'ਤੇ ਖੂਬ ਰੀਲਾਂ ਬਣਾ ਰਹੇ ਹਨ। 






ਇਸ ਦੇ ਨਾਲ ਨਾਲ ਨਿਮਰਤ ਦਾ ਗਾਣਾ ਯੂਟਿਊਬ 'ਤੇ ਟੌਪ 100 ਮਿਊਜ਼ਿਕ ਵੀਡੀਓਜ਼ 'ਚ ਵੀ ਸ਼ਾਮਲ ਹੋ ਗਿਆ ਹੈ। ਇਸ ਗਾਣੇ ਨੂੰ 62ਵਾਂ ਸਥਾਨ ਮਿੱਲਿਆ ਹੈ।


ਇਹ ਵੀ ਪੜ੍ਹੋ: ਸੁਖਸ਼ਿੰਦਰ ਸ਼ਿੰਦਾ ਤੇ ਬਲਵੀਰ ਬੋਪਾਰਾਏ ਦੀ ਜੋੜੀ ਫਿਰ ਪਾਵੇਗੀ ਧਮਾਲਾਂ, ਸ਼ਿੰਦਾ ਨੇ ਨਵੀਂ ਐਲਬਮ ਦਾ ਕੀਤਾ ਐਲਾਨ


ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਦਾ ਗਾਣਾ 'ਸ਼ਿਕਾਇਤਾਂ' 27 ਜਨਵਰੀ ਨੂੰ ਰਿਲੀਜ਼ ਹੋਇਆ ਸੀ। ਨਿਮਰਤ ਖਹਿਰਾ ਨੇ ਲੰਬੇ ਸਮੇਂ ਬਾਅਦ ਆਪਣਾ ਕੋਈ ਗਾਣਾ ਕੱਢਿਆ ਸੀ। ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖਾਸ ਕਰਕੇ ਕੁੜੀਆਂ 'ਚ ਇਸ ਗਾਣੇ ਦਾ ਕਾਫੀ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ।





ਨਿਮਰਤ ਖਹਿਰਾ ਦੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਦਿਲਜੀਤ ਤੇ ਨਿਮਰਤ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਹ ਫਿਲਮ ਮਈ 2023 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਨਿਮਰਤ ਖਹਿਰਾ ਸਰਗੁਣ ਮਹਿਤਾ ਤੇ ਦਿਲਜੀਤ ਦੋਸਾਂਝ ਦੇ ਨਾਲ ਫਿਲਮ 'ਸੌਂਕਣ ਸੌਕਣੇ' ;ਚ ਨਜ਼ਰ ਆਈ ਸੀ।


ਇਹ ਵੀ ਪੜ੍ਹੋ: ਅੰਮ੍ਰਿਤ ਮਾਨ ਦੇ ਸ਼ੋਅ 'ਚ ਵਿਵਾਦ, ਗਾਇਕ 'ਤੇ ਲੱਗਿਆ ਪੈਸੇ ਲੈਕੇ ਸ਼ੋਅ ਅੱਧ ਵਿਚਾਲੇ ਛੱਡਣ ਦਾ ਇਲਜ਼ਾਮ, ਜਾਣੋ ਮਾਮਲਾ