Jasmine Sandlas New Video: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਗਾਇਕਾ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਪਰਸਨਲ ਲਾਈਫ ਨੂੰ ਲੈਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਜੈਸਮੀਨ ਨੇ ਆਪਣੇ ਨਵੇਂ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਕਾਫੀ ਜ਼ਿਆਦਾ ਭਾਰ ਘਟਾ ਲਿਆ ਹੈ ਅਤੇ ਉਸ ਦਾ ਇਹ ਨਵਾਂ ਲੁੱਕ ਫੈਨਜ਼ ਦਾ ਦਿਲ ਜਿੱਤ ਰਿਹਾ ਹੈ। 


ਹੁਣ ਜੈਸਮੀਨ ਸੈਂਡਲਾਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਆਪਣੇ ਅਤੀਤ (ਪਿਛਲੀ ਜ਼ਿੰਦਗੀ) ਨੂੰ ਭੁਲਾ ਕੇ ਅੱਗੇ ਵਧ ਗਈ ਹੈ। ਜੈਸਮੀਨ ਸੈਂਡਲਾਸ ਨੇ ਜੋ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਉਸ ਵਿੱਚ ਗਾਇਕਾ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਸ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿੱਖਿਆ, 'ਵਾਹਿਗੁਰੂ। ਟੁੱਟਿਆ ਦਿਲ ਜੁੜ ਗਿਆ। ਆਪਣੇ ਅਤੀਤ ਲਈ ਮੈਂ ਧੰਨਵਾਦੀ ਹਾਂ। ਹੁਣ ਮੈਂ ਆਪਣੀ ਜ਼ਿੰਦਗੀ 'ਚ ਖੁਸ਼ੀਆਂ ਦਾ ਸਵਾਗਤ ਕਰਦੀ ਹਾਂ। ਧੰਨਵਾਦ ਸਾਰਿਆਂ ਦਾ ਮੈਨੂੰ ਪਿਆਰ ਦੇਣ ਲਈ। ਮੈਂ ਇਸ ਨੂੰ ਮਹਿਸੂਸ ਕਰ ਸਕਦੀ ਹਾਂ। ਇਹ ਮੇਰੇ ਚਿਹਰੇ 'ਤੇ ਨਜ਼ਰ ਆ ਰਿਹਾ ਹੈ।' ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਜੈਸਮੀਨ ਸੈਂਡਲਾਸ ਦਾ ਗੈਰੀ ਸੰਧੂ ਨਾਲ ਪਿਆਰ ਦਾ ਰਿਸ਼ਤਾ ਸੀ। ਪਰ ਕਿਸੇ ਕਾਰਨ ਇਨ੍ਹਾਂ ਦੋਵਾਂ ਦਾ ਬਰੇਕਅੱਪ ਹੋ ਗਿਆ। ਇਸ ਤੋਂ ਬਾਅਦ ਜੈਸਮੀਨ ਇੰਨੀਂ ਜ਼ਿਆਦਾ ਟੁੱਟ ਗਈ ਕਿ ਉਸ ਨੂੰ ਵਾਪਸੀ ਕਰਨ 'ਚ 5 ਸਾਲ ਲੱਗ ਗਏ। ਗੈਰੀ ਨਾਲ ਬਰੇਕਅੱਪ ਤੋਂ ਬਾਅਦ ਜੈਸਮੀਨ ਪੰਜਾਬ ਛੱਡ ਕੇ ਮੁੰਬਈ ਜਾ ਵੱਸੀ ਸੀ। ਪਰ ਹੁਣ ਇੰਜ ਲੱਗਦਾ ਹੈ ਕਿ ਜੈਸਮੀਨ ਸਭ ਕੁਝ ਭੁਲਾ ਕੇ ਅੱਗੇ ਵਧ ਗਈ ਹੈ। ਉਸ ਨੇ ਹਾਲ ਹੀ 'ਚ ਕਾਫੀ ਭਾਰ ਵੀ ਘਟਾ ਲਿਆ ਹੈ। 


ਜੈਸਮੀਨ ਦੇ ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਉਹ ਪੰਜਾਬੀ ਇੰਡਸਟਰੀ ਦੀ ਟੌਪ ਫੀਮੇਲ ਗਾਇਕਾ ਹੈ। ਉਸ ਦਾ ਹਾਲ ਹੀ 'ਚ ਗਿੱਪੀ ਗਰੇਵਾਲ ਨਾਲ ਗਾਣਾ 'ਜ਼ਹਿਰੀ ਵੇ' ਰਿਲੀਜ਼ ਹੋਇਆ ਹੈ। ਇਹ ਗਾਣਾ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਦਾ ਹੈ। ਇਹ ਫਿਲਮ 8 ਮਾਰਚ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।


ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਕਾਕਾ ਸੜਕਾਂ 'ਤੇ ਟਰੱਕ ਚਲਾਉਂਦਾ ਆਇਆ ਨਜ਼ਰ, ਲੋਕਾਂ ਨੇ ਉਡਾਇਆ ਮਜ਼ਾਕ, ਕਿਹਾ- ਆਟੋ ਛੱਡ ਕੇ...