Karan Aujla On Spotify Billboard: ਪੰਜਾਬੀ ਸਿੰਗਰ ਕਰਨ ਔਜਲਾ ਦਾ ਨਾਂ ਇੰਨੀਂ ਦਿਨੀਂ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲ ਹੀ 'ਚ ਔਜਲਾ ਦੀ ਈਪੀ 'ਫੋਰ ਯੂ' ਰਿਲੀਜ਼ ਹੋਈ ਹੈ। ਇਸ ਈਪੀ ਦੇ ਗੀਤਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


ਇਹ ਵੀ ਪੜ੍ਹੋ: ਸੁਖਸ਼ਿੰਦਰ ਸ਼ਿੰਦਾ ਤੇ ਬਲਵੀਰ ਬੋਪਾਰਾਏ ਦੀ ਜੋੜੀ ਫਿਰ ਪਾਵੇਗੀ ਧਮਾਲਾਂ, ਸ਼ਿੰਦਾ ਨੇ ਨਵੀਂ ਐਲਬਮ ਦਾ ਕੀਤਾ ਐਲਾਨ


ਹੁਣ ਕਰਨ ਔਜਲਾ ਦੇ ਨਾਂ ਨਾਲ; ਇੱਕ ਹੋਰ ਪ੍ਰਾਪਤੀ ਜੁੜ ਗਈ ਹੈ। ਦਰਅਸਲ, ਕਰਨ ਔਜਲਾ ਹੁਣ ਸਪੌਟੀਫਾਈ ਕੈਨੇਡਾ ਦੇ ਬਿਲਬੋਰਡ 'ਤੇ ਨਜ਼ਰ ਆਇਆ। ਗਾਇਕ ਨੇ ਇਹ ਖੁਸ਼ੀ ਤਸਵੀਰ ਸਾਂਝੀ ਕਰ ਫੈਨਜ਼ ਨਾਲ ਸ਼ੇਅਰ ਕੀਤੀ। ਪੋਸਟ ਸ਼ੇਅਰ ਕਰਦਿਆਂ ਔਜਲਾ ਨੇ ਕੈਪਸ਼ਨ 'ਚ ਲਿੱਖਿਆ, 'ਸਪੌਟੀਫਾਈ ਕੈਨੇਡਾ ਕਹਿੰਦਾ ਹੈ ਕਿ ਮੇਰੀ ਐਲਬਮ ਕਾਫੀ ਵਧੀਆ ਚੱਲ ਰਹੀ ਹੈ। ਤੁਹਾਡੇ ਸਭ ਦੇ ਪਿਆਰ ਲਈ ਧੰਨਵਾਦ।' ਦੇਖੋ ਔਜਲਾ ਦੀ ਪੋਸਟ:









ਕਾਬਿਲੇਗ਼ੌਰ ਹੈ ਕਿ ਹਾਲ ਹੀ 'ਚ ਕਰਨ ਔਜਲਾ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਸੀ। ਦਰਅਸਲ, ਕਾਫੀ ਸਮੇਂ ਤੋਂ ਇਹ ਖਬਰਾਂ ਆ ਰਹੀਆਂ ਸੀ ਕਿ ਕਰਨ ਔਜਲਾ ਦਾ ਵਿਆਹ 3 ਫਰਵਰੀ 2023 ਨੂੰ ਹੋਣ ਵਾਲਾ ਹੈ। ਪਰ ਹਾਲ ਹੀ ਗਾਇਕ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲਗਾ ਦਿੱਤਾ ਸੀ। ਇਸ ਦੇ ਨਾਲ ਨਾਲ ਔਜਲਾ ਨੇ ਹਾਲ ਹੀ 'ਚ ਈਪੀ 'ਫੋਰ ਯੂ' ਰਿਲੀਜ਼ ਕੀਤੀ ਸੀ, ਜਿਸ ਨੂੰ ਪੂਰੀ ਦੁਨੀਆ 'ਚ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। 


ਇਹ ਵੀ ਪੜ੍ਹੋ: ਗੈਰੀ ਸੰਧੂ ਨੂੰ ਭੁਲਾ ਕੇ ਜ਼ਿੰਦਗੀ 'ਚ ਅੱਗੇ ਵਧ ਗਈ ਜੈਸਮੀਨ ਸੈਂਡਲਾਸ? ਵੀਡੀਓ ਸ਼ੇਅਰ ਕਰ ਕਹੀ ਇਹ ਗੱਲ


ਕਰਨ ਔਜਲਾ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਮਿਲੀਅਨਜ਼ ਵਿੱਚ ਉਸ ਦੀ ਫੈਨ ਫਾਲੋਇੰਗ ਹੈ। ਔਜਲਾ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 4.9 ਮਿਲੀਅਨ ਯਾਨਿ 49 ਲੱਖ ਫਾਲੋਅਰਜ਼ ਹਨ।


ਇਹ ਵੀ ਪੜ੍ਹੋ: ਅੰਮ੍ਰਿਤ ਮਾਨ ਦੇ ਸ਼ੋਅ 'ਚ ਵਿਵਾਦ, ਗਾਇਕ 'ਤੇ ਲੱਗਿਆ ਪੈਸੇ ਲੈਕੇ ਸ਼ੋਅ ਅੱਧ ਵਿਚਾਲੇ ਛੱਡਣ ਦਾ ਇਲਜ਼ਾਮ, ਜਾਣੋ ਮਾਮਲਾ