ਚੰਡੀਗੜ੍ਹ: ਪੰਜਾਬੀ ਸਿੰਗਰ ਰੁਪਿੰਦਰ ਹਾਂਡਾ ਦੇ ਗਾਣੇ ‘ਪਿੰਡ ਦੇ ਗੇੜੇ’ ਨੇ ਯੂ-ਟਿਊਬ ‘ਤੇ ਖੂਬ ਧੂਮ ਮਚਾ ਦਿੱਤੀ ਹੈ। ਇਸ ਪੰਜਾਬੀ ਗਾਣੇ ਦੀ ਦੇਸੀ ਅੰਦਾਜ਼ ਤੇ ਲੁੱਕ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਜਲਦੀ ਹੀ ਇਹ ਤਿੰਨ ਕਰੋੜ ਦੇ ਅੰਕੜੇ ਨੂੰ ਛੂਹਣ ਜਾ ਰਿਹਾ ਹੈ। ਰੁਪਿੰਦਰ ਹਾਂਡਾ ਨੇ ਇਸ ਗਾਣੇ ਨੂੰ ਬਹੁਤ ਹੀ ਸ਼ਾਨਦਾਰ ਅੰਦਾਜ਼ ਵਿੱਚ ਗਾਇਆ ਹੈ ਤੇ ਉਨ੍ਹਾਂ ਦੇ ਗਾਣੇ ਦਾ ਸੈੱਟਅਪ ਵੀ ਪਿਆਰਾ ਹੈ। ਇਸ ਨੂੰ ਬਹੁਤ ਹੀ ਦੇਸੀ ਅੰਦਾਜ਼ ਨਾਲ ਪੰਜਾਬ ਦੇ ਇੱਕ ਪਿੰਡ ਵਿੱਚ ਫਿਲਮਾਇਆ ਗਿਆ ਹੈ। ਇਸ ਪੰਜਾਬੀ ਗਾਣੇ ਨੇ ਅੱਜ ਵੀ ਜ਼ਬਰਦਸਤ ਛਾਪ ਛੱਡੀ ਹੈ।


ਪੰਜਾਬੀ ਗਾਇਕ ਰੁਪਿੰਦਰ ਹਾਂਡਾ ਦਾ ਇਹ ਗਾਣਾ 'ਪਿੰਡ ਦੇ ਗੇੜੇ' ਹੈ। ਉਂਝ ਤਾਂ ਇਹ ਗਾਣਾ ਵਿਆਹ 'ਚ ਜ਼ਬਰਦਸਤ ਚੱਲਿਆ ਹੈ ਤੇ ਇਸ ਦੀਆਂ ਲਾਈਨਾਂ 'ਮੇਰੀ ਕਾਲੀ ਐਕਟਿਵਾ ਦਾ' ਸੁਪਰ ਹਿੱਟ ਹੋਈਆਂ ਹਨ। ਰੁਪਿੰਦਰ ਹਾਂਡਾ ਦਾ ਗਾਣਾ ਸਾਲ 2015 ਵਿੱਚ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਰੁਪਿੰਦਰ ਹਾਂਡਾ ਨੇ ਗਾਇਆ ਹੈ ਤੇ ਦੇਸੀ ਕਰੂਅ ਨੇ ਇਸ ਨੂੰ ਤਿਆਰ ਕੀਤਾ ਜਦੋਂ ਕਿ ਇਸ ਦੇ ਬੋਲ ਨਰਿੰਦਰ ਬਾਠ ਨੇ ਲਿਖੇ।



ਰੁਪਿੰਦਰ ਹਾਂਡਾ ਦੀ ਪਹਿਲੀ ਐਲਬਮ 'ਮੇਰੇ ਹਨੀਆ' 2006 ਵਿੱਚ ਰਿਲੀਜ਼ ਹੋਈ ਸੀ। ਰੁਪਿੰਦਰ ਹਾਂਡਾ (35) ਦਾ ਜਨਮ ਹਰਿਆਣਾ ਦੇ ਸਿਰਸਾ ਵਿੱਚ ਹੋਇਆ ਸੀ ਤੇ ਉਸ ਨੇ ਐਮਫਿਲ ਕੀਤੀ ਹੈ। ਰੁਪਿੰਦਰ ਹਾਂਡਾ ਨੇ ਪਹਿਲੀ ਵਾਰ 3 ਸਾਲ ਦੀ ਉਮਰ ਵਿੱਚ ਪ੍ਰਫਾਰਮ ਕੀਤਾ। ਜਦੋਂ ਵੀ ਰੁਪਿੰਦਰ ਹਾਂਡਾ ਆਪਣਾ ਕੋਈ ਵੀ ਗਾਣਾ ਲੈ ਕੇ ਆਉਂਦਾ ਹੈ, ਇਹ ਯੂ-ਟਿਊਬ 'ਤੇ ਬਹੁਤ ਛਾ ਜਾਂਦਾ ਹੈ।

The White Tiger Trailer: ਪ੍ਰਿਯੰਕਾ ਚੋਪੜਾ ਦੇ ਵ੍ਹਾਈਟ ਟਾਈਗਰ ਦੀ ਪਹਿਲੀ ਝਲਕ ਨੈੱਟਫਲਿਕਸ 'ਤੇ ਪੇਸ਼, ਵੇਖੋ ਵੀਡੀਓ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904