ਅਮੈਲੀਆ ਪੰਜਾਬੀ ਦੀ ਰਿਪੋਰਟ


Satinder Sartaaj Meets Dubai PM: ਸਤਿੰਦਰ ਸਰਤਾਜ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਮਿਊਜ਼ਿਕ ਇੰਡਸਟਰੀ ਨੂੰ ਅਨੇਕਾਂ ਸੁਪਰਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਸਰਤਾਜ ਇੰਨੀਂ ਦਿਨੀਂ ਦੁਬਈ ਵਿੱਚ ਹਨ ਅਤੇ ਇੱਥੇ ਉਹ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਸਰਤਾਜ ਅੱਜ ਯਾਨਿ 29 ਨਵੰਬਰ ਨੂੰ ਦੁਬਈ ਦੇ ਟੈਨਿਸ ਸਟੇਡੀਅਮ 'ਚ ਲਾਈਵ ਪਰਫਾਰਮ ਕਰਨ ਜਾ ਰਹੇ ਹਨ। 


ਇਹ ਵੀ ਪੜ੍ਹੋ: ਕਪਿਲ ਸ਼ਰਮਾ ਤੇ ਬਿੱਗ ਬੀ ਨਹੀਂ....ਤਾਂ ਫਿਰ ਕੌਣ ਹੈ ਟੀਵੀ ਦਾ ਸਭ ਤੋਂ ਮਹਿੰਗਾ ਹੋਸਟ? ਹਰ ਐਪੀਸੋਡ ਲਈ ਲੈਂਦਾ ਹੈ 12 ਕਰੋੜ ਫੀਸ


ਇਸ ਤੋਂ ਪਹਿਲਾਂ ਗਾਇਕ ਨੇ ਇਥੋਂ ਦੇ ਹਿਜ਼ ਐਕਸੀਲੈਂਸੀ ਯਾਨਿ ਦੁਬਈ ਦੇ ਪ੍ਰਧਾਨ ਮੰਤਰੀ ਸੁਹੇਲ ਮੋਹੰਮਦ ਅਲ ਜ਼ਰੂਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੂੰ ਇੱਕ ਦੂਜੇ ਨਾਲ ਗੁਫਤਗੂ ਕਰਦੇ ਦੇਖਿਆ ਗਿਆ। ਇਸ ਦੌਰਾਨ ਇੱਥੋਂ ਦੇ ਪੀਐਮ ਨੇ ਸਰਤਾਜ ਨੂੰ ਖਾਸ ਸਨਮਾਨ ਵੀ ਦਿੱਤਾ। ਇਸ ਦੀਆਂ ਖੂਬਸੂਰਤ ਤਸਵੀਰਾਂ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਦੇਖੋ ਸਰਤਾਜ ਦੀ ਪੋਸਟ:









ਇਸ ਦੇ ਨਾਲ ਹੀ ਸਰਤਾਜ ਨੇ ਆਪਣੀਆਂ ਹੋਰ ਵੀ ਕਈ ਖੂਬਸੂਰਤ ਤਸਵੀਰਾਂ ਦੁਬਈ ਤੋਂ ਸ਼ੇਅਰ ਕੀਤੀਆਂ ਸੀ। ਜਿੱਥੇ ਉਹ ਬੁਰਜ ਖਲੀਫਾ ਕੋਲ ਖੜੇ ਨਜ਼ਰ ਆ ਰਹੇ ਹਨ। 






ਦੁਬਈ ਦੇ ਪੀਐਮ ਨੇ ਸਰਤਾਜ ਨੂੰ ਸਨਮਾਨਤ ਵੀ ਕੀਤਾ।




ਕਾਬਿਲੇਗ਼ੌਰ ਹੈ ਕਿ ਸਰਤਾਜ ਇੰਨੀਂ ਦਿਨੀਂ ਖੂਬ ਸੁਰਖੀਆਂ ਵਿੱਚ ਬਣੇ ਹੋਏ ਹਨ। ਸਰਤਾਜ ਲਈ ਸਾਲ 2023 ਕਾਫੀ ਵਧੀਆ ਰਿਹਾ ਸੀ। ਉਹ ਨੀਰੂ ਬਾਜਵਾ ਦੇ ਨਾਲ ਆਪਣੀ ਫਿਲਮ 'ਕਲੀ ਜੋਟਾ' ਕਰਕੇ ਖੂਬ ਚਰਚਾ 'ਚ ਰਹੇ ਸੀ। ਨੀਰੂ ਨਾਲ ਸਰਤਾਜ ਦੀ ਆਨ ਸਕ੍ਰੀਨ ਕੈਮਿਸਟਰੀ ਨੂੰ ਕਾਫੀ ਸਲਾਹਿਆ ਗਿਆ ਸੀ। ਇਸ ਦੇ ਨਾਲ ਹੀ ਸਰਤਾਜ ਫਿਰ ਤੋਂ ਨੀਰੂ ਨਾਲ ਫਿਲਮ 'ਸ਼ਾਇਰ' 'ਚ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਅਗਲੇ ਸਾਲ 19 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਇਸੇ ਸਾਲ ਸਰਤਾਜ ਦੀ ਐਲਬਮ 'ਸ਼ਾਇਰਾਨਾ ਸਰਤਾਜ' ਵੀ ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਹ ਐਲਬਮ ਦੀ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਤੇ ਲੇਖਕ ਜਾਵੇਦ ਅਖਤਰ ਨੇ ਵੀ ਖੂਬ ਤਾਰੀਫ ਕੀਤੀ ਸੀ। 


ਇਹ ਵੀ ਪੜ੍ਹੋ: ਰਣਦੀਪ ਹੁੱਡਾ ਨੇ ਪ੍ਰੀ ਵੈਡਿੰਗ ਫੰਕਸ਼ਨ 'ਚ ਆਪਣੀ ਹੋਣ ਵਾਲੀ ਪਤਨੀ ਲਿਨ ਨਾਲ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ