ਲੌਕਡਾਊਨ ਦੌਰਾਨ ਪੰਜਾਬੀ ਕੰਟੈਂਟ ਦੇ ਨਾਮ 'ਤੇ ਸਿਰਫ ਗੀਤ ਹੀ ਪੇਸ਼ ਕੀਤੇ ਗਏ। ਕੋਈ ਫਿਲਮ OTT 'ਤੇ ਰਿਲੀਜ਼ ਨਹੀਂ ਹੋਈ। ਹੁਣ ਦੋ ਵੱਡੀਆਂ ਪੰਜਾਬੀ ਵੈਬਸਰੀਜ਼ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਜੋ ਦਰਸ਼ਕਾਂ ਦਾ ਮਨੋਰੰਜਨ ਕਰਨਗੀਆਂ। 'ਜ਼ਿਲ੍ਹਾ ਸੰਗਰੂਰ' ਬੱਬਲ ਰਾਏ ਤੇ ਪ੍ਰਿੰਸ ਕੰਵਲਜੀਤ ਸਟਾਰਰ ਵੈੱਬ ਸੀਰੀਜ਼ ਨੂੰ ਗਿਪੀ ਦੀ ਹੰਬਲ ਮੋਸ਼ਨ ਪਿਚਰਜ਼ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਵਾਰਨਿੰਗ ਦੀ ਸਕਸੈਸ ਤੋਂ ਬਾਅਦ ਇਸ ਸੀਰੀਜ਼ ਦਾ ਵੀ ਇੰਤਜ਼ਾਰ ਹੋ ਰਿਹਾ ਹੈ। ਬੱਬਲ ਰਾਏ ਦਾ ਕਹਿਣਾ ਸੀ ਕਿ ਇਹ ਵੈੱਬ ਸੀਰੀਜ਼ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰੇਗੀ ਤੇ ਅਜਿਹਾ ਕੰਟੈਂਟ ਅਜੇ ਤੱਕ ਪੰਜਾਬ ਨੇ ਨਹੀਂ ਵੇਖਿਆ। ਦੂਜੇ ਪਾਸੇ ਕਰਤਾਰ ਚੀਮਾ ਤੇ ਮਾਨਵ ਸ਼ਾਹ ਵੀ ਮਿਲ ਕੇ ਇਕ ਕਰਾਇਮ ਵੈੱਬ ਸੀਰੀਜ਼ ਸ਼ੂਟ ਕਰ ਚੁੱਕੇ ਹਨ ਜੋ ਮੋਹਾਲੀ ਕੋਲ ਹੀ ਸ਼ੂਟ ਹੋਈ ਹੈ।
ਰਿਪੋਰਟਸ ਮੁਤਾਬਕ ਇਹ ਵੈੱਬ ਸੀਰੀਜ਼ ਇਕ ਕ੍ਰਿਮੀਨਾਲ ਕੇਸ 'ਤੇ ਅਧਾਰਿਤ ਹੈ। ਜਿਸ ਦੇ ਮੁੱਖ ਕਿਰਦਾਰ 'ਚ ਕਰਤਾਰ ਚੀਮਾ ਹਨ। ਮਾਨਵ ਸ਼ਾਹ ਵਲੋਂ ਨਿਰਦੇਸ਼ਿਤ ਇਸ ਵੈੱਬ ਸੀਰੀਜ਼ ਲਈ ਕਰਤਾਰ ਇਸ ਕਰਕੇ ਵੀ ਉਤਸ਼ਾਹਿਤ ਨੇ ਕਿਉਂਕਿ ਮਾਨਵ ਸ਼ਾਹ ਨਾਲ ਫਿਲਮ ਸਿਕੰਦਰ 2 ਕਾਫੀ ਹਿੱਟ ਹੋਏ ਸੀ। ਫਿਲਹਾਲ ਹੁਣ ਇਹ ਵੈੱਬ ਸੀਰੀਜ਼ ਦੀ ਉਮੀਦ 2021 ਦੀ ਸ਼ੁਰੂਆਤ 'ਚ ਕੀਤੀ ਜਾ ਸਕਦੀ ਹੈ।