ਬਾਲੀਵੁੱਡ ਦਬੰਗ ਸਲਮਾਨ ਖਾਨ ਕੁਝ ਹੀ ਦਿਨਾਂ 'ਚ 55 ਦਾ ਸਾਲਾਂ ਦੇ ਹੋ ਜਾਣਗੇ। ਪਰ ਸਲਮਾਨ ਇਸ ਵਾਰ ਆਪਣਾ ਜਨਮਦਿਨ ਨਹੀਂ ਮਨਾਉਣਗੇ। ਖਬਰਾਂ ਮੁਤਾਬਕ ਸਲਮਾਨ ਖਾਨ ਆਪਣੇ ਪਨਵੇਲ ਵਾਲੇ ਹਾਊਸ 'ਚ ਇਸ ਵਾਰ ਆਪਣਾ ਜਨਮਦਿਨ ਤੇ ਨਵਾਂ ਸਾਲ ਨਹੀਂ ਮਨਾਉਣਗੇ। ਹਰ ਸਾਲ ਸਲਮਾਨ ਆਪਣੇ ਪਰਿਵਾਰ ਨਾਲ ਜਨਮਦਿਨ ਤੇ ਨਵਾਂ ਸਾਲ ਫਾਰਮ ਹਾਊਸ ਤੇ ਆਪਣੇ ਘਰ ਗੈਲੈਕਸੀ ਅਪਾਰਟਮੈਂਟ 'ਚ ਸੇਲੀਬ੍ਰੇਟ ਕਰਦੇ ਹਨ।


ਪਰ ਇਸ ਵਾਰ ਫਿਲਮ 'ਅੰਤਿਮ' ਦੇ ਸ਼ੂਟ ਕਾਰਨ ਸਲਮਾਨ ਆਪਣੇ ਜਨਮਦਿਨ ਨੂੰ ਨਹੀਂ ਮਨਾਉਣਗੇ। ਕਿਹਾ ਜਾ ਰਿਹਾ ਹੈ ਕੀ ਸਲਮਾਨ ਫ਼ਿਲਮ ਦੇ ਸੈੱਟ 'ਤੇ ਹੀ ਛੋਟਾ ਜਿਹਾ ਸੇਲੀਬ੍ਰੇਸ਼ਨ ਕਰ ਸਕਦੇ ਹਨ। ਕਿਉਂਕਿ ਫ਼ਿਲਮ 'ਅੰਤਿਮ' ਦਾ ਫਾਈਨਲ ਸ਼ੈਡਿਊਲ ਚੱਲ ਰਿਹਾ ਹੈ ਜਿਸ ਦਾ ਸ਼ੂਟ ਉਹ ਜਲਦ ਤੋਂ ਜਲਦ ਖਤਮ ਕਰਨਗੇ। ਹਾਲ ਹੀ 'ਚ ਇਸ ਫ਼ਿਲਮ ਦਾ ਫਸਟ ਲੁੱਕ ਵੀ ਸਾਹਮਣੇ ਆਇਆ ਹੈ।




ਇਸ 'ਚ ਸਲਮਾਨ ਸਰਦਾਰ ਗੇਟ-ਅਪ 'ਚ ਨਜ਼ਰ ਆ ਰਹੇ ਹਨ। ਅਗਲੇ ਸਾਲ ਸਲਮਾਨ ਖ਼ਾਨ ਆਪਣੇ ਫੈਨਸ ਲਈ 2 ਤੋਹਫ਼ੇ ਲੈ ਕੇ ਆ ਰਹੇ ਹਨ। ਫ਼ਿਲਮ 'ਰਾਧੇ' ਤੇ 'ਅੰਤਿਮ' ਅਗਲੇ ਸਾਲ ਰਿਲੀਜ਼ ਹੋਣ ਵਾਲਿਆਂ ਹਨ। ਸਲਮਾਨ ਦੀਆਂ ਇਨ੍ਹਾਂ 2 ਫ਼ਿਲਮਾਂ ਦਾ ਇੰਤਜ਼ਾਰ ਸਭ ਨੂੰ ਬੇਸਬਰੀ ਨਾਲ ਹੈ। ਜਿਸ ਲਈ ਸਲਮਾਨ ਕਾਫੀ ਮਿਹਨਤ ਵੀ ਕਰ ਰਹੇ ਹਨ। ਇਹੀ ਕਾਰਨ ਹੈ ਕਿ ਬਿਗ ਬੌਸ ਤੇ ਅੰਤਿਮ ਦੇ ਸ਼ੂਟ ਦੇ ਕਾਰਨ ਸਲਮਾਨ ਖ਼ਾਨ ਇਸ ਵਾਰ ਆਪਣਾ ਜਨਮਦਿਨ ਨਹੀਂ ਮਨਾਉਣਗੇ।