ਮੋਗਾ: ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਜਿੱਥੇ ਕਿਸਾਨ ਲਗਾਤਾਰ ਕਈ ਮਹੀਨੀਆਂ ਤੋਂ ਸੰਘਰਸ਼ ਕਰ ਰਹੇ ਹਨ। ਉੱਥੇ ਹੀ ਹੁਣ ਪੰਜਾਬ ਦੇ ਕਿਸਾਨਾਂ ਵੱਲੋਂ ਵੱਖ-ਵੱਖ ਪਿੰਡ ਵਾਸੀਆਂ ਵੱਲੋਂ ਪਿੰਡ ਵਿੱਚ ਲੱਗੇ ਜੀਓ ਦੇ ਟਾਵਰਾਂ ਦੀ ਬਿਜਲੀ ਸਪਲਾਈ ਕੱਟੀ ਜਾ ਰਹੀ ਹੈ। ਅਜਿਹਾ ਹੀ ਕੁਝ ਹੁਣ ਮੋਗਾ ਦੇ ਕਸਬਾ ਧਰਮਕੋਟ ਵਿੱਚ ਹੋਇਆ ਜਿੱਥੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਆਧਾਰ ਕਰਿਆਨਾ ਸਟੋਰ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਸਟੋਰ ਨੂੰ ਬੰਦ ਕਰਵਾ ਦਿੱਤਾ ਗਿਆ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਆਧਾਰ ਕਰਿਆਨਾ ਸਟੋਰ ਦੇ ਕਰਮਚਾਰੀ ਕਿਸਾਨਾਂ ਨੂੰ ਆਪਣਾ ਐਗਰੀਮੈਂਟ ਦਿਖਾਉਂਦੇ ਹਨ ਤੇ ਉਸ ਵਿੱਚ ਜੇਕਰ ਕਾਰਪੋਰੇਟ ਘਰਾਣਿਆਂ ਦਾ ਨਾਂ ਨਹੀਂ ਆਉਂਦਾ ਤਾਂ ਉਹ ਇੱਥੋਂ ਧਰਨਾ ਖ਼ਤਮ ਕਰ ਦੇਣਗੇ। ਇਸ ਦੇ ਨਾਲ ਹੀ ਜਦੋਂ ਇਸ ਸਬੰਧੀ ਕਰਮਚਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਬਗੈਰ ਐਗਰੀਮੈਂਟ ਵੇਖੇ ਸਿਰਫ ਆਧਾਰ ਸਟੋਰਾਂ 'ਤੇ ਤਾਲੇ ਲਾ ਕੇ ਚਲੇ ਗਏ।
One Rupee Coin: ਕੀ ਤੁਹਾਡੇ ਕੋਲ ਹੈ ਇੱਕ ਰੁਪਏ ਦਾ ਇਹ ਸਿੱਕਾ, ਬਦਲੇ 'ਚ ਮਿਲਣਗੇ 9 ਕਰੋੜ 99 ਲੱਖ ਰੁਪਏ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕਿਸਾਨਾਂ ਦੇ ਨਿਸ਼ਾਨੇ 'ਤੇ ਕਰਿਆਨਾ ਸਟੋਰ, ਆਧਾਰ ਕਰਿਆਨਾ ਸਟੋਰ ਅਣਮਿੱਥੇ ਸਮੇਂ ਲਈ ਬੰਦ
ਏਬੀਪੀ ਸਾਂਝਾ
Updated at:
23 Dec 2020 04:02 PM (IST)
ਕਿਸਾਨਾਂ ਦੇ ਨਿਸ਼ਾਨੇ 'ਤੇ ਕਾਰਪੋਰੇਟ ਘਰਾਣੇ ਹਨ ਤੇ ਮੋਗਾ ਵਿੱਚ ਵੀ ਕਈ ਥਾਂਵਾਂ 'ਤੇ ਜੀਓ ਟਾਵਰ ਦੀ ਬਿਜਲੀ ਸਪਲਾਈ ਕਿਸਾਨਾਂ ਵੱਲੋਂ ਕੱਟੀ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਆਧਾਰ ਕਰਿਆਨਾ ਸਟੋਰ ਦੇ ਕਰਮਚਾਰੀ ਆਪਣਾ ਐਗਰੀਮੈਂਟ ਦਿਖਾਉਂਦੇ ਹਨ ਤੇ ਉਸ ਐਗਰੀਮੈਂਟ ਵਿੱਚ ਜੇਕਰ ਕਿਸੇ ਵੀ ਕਾਰਪੋਰੇਟ ਘਰਾਣੇ ਦਾ ਨਾਂ ਨਹੀਂ ਹੋਇਆ ਤਾਂ ਧਰਨਾ ਚੁੱਕ ਲਿਆ ਜਾਵੇਗਾ।
- - - - - - - - - Advertisement - - - - - - - - -