ਫਤਿਆਬਾਦ: ਕਿਸਾਨ ਜਥੇਬੰਦੀਆਂ ਨੇ ਅੱਜ ਫਤਿਆਬਾਦ ਵਿੱਚ ਕਿਸਾਨ ਦਿਵਸ ਮੌਕੇ ‘ਕਿਸਾਨ ਪੰਚਾਇਤ’ ਸੈਮੀਨਾਰ ਕੀਤਾ। ਇਸ ਮੌਕੇ ਹਜ਼ਾਰਾਂ ਕਿਸਾਨ ਅਨਾਜ ਮੰਡੀ ਦੇ ਸ਼ੈੱਡ ਹੇਠ ਇਕੱਠੇ ਹੋਏ। ਇਸ ਤੋਂ ਬਾਅਦ ਇੱਥੋਂ ਕਿਸਾਨ ਜਲੂਸ ਕੱਢਦੇ ਹੋਏ ਲਾਲ ਬੱਤੀ ਚੌਕ ਪਹੁੰਚੇ। ਸਖਤ ਸੁਰੱਖਿਆ ਦੇ ਦੌਰਾਨ ਕਿਸਾਨਾਂ ਨੇ ਕੁਝ ਸਮੇਂ ਲਈ ਬਲਾਕ ਜਾਮ ਕਰ ਦਿੱਤਾ ਤੇ ਬਾਅਦ ਵਿੱਚ ਏਡੀਸੀ ਖੁਦ ਮੌਕੇ ‘ਤੇ ਪਹੁੰਚੇ ਅਤੇ ਸੜਕ 'ਤੇ ਹੀ ਕਿਸਾਨਾਂ ਤੋਂ ਉਨ੍ਹਾਂ ਨੇ ਮੰਗ ਪੱਤਰ ਲੈ ਲਿਆ।


ਇਸ ਤੋਂ ਬਾਅਦ ਕਿਸਾਨ ਇਕੱਠੇ ਹੋਏ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਬੀਜੇਪੀ ਵਿਧਾਇਕ ਦੁੜਾਰਾਮ ਦੇ ਦਫਤਰ ਪਹੁੰਚੇ। ਵਿਧਾਇਕ ਦੁੜਾਰਾਮ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨਾਂ ਨੇ ਕਿਹਾ ਕਿ ਵਿਧਾਇਕ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦੀਆਂ ਵੋਟਾਂ ਨਾਲ ਚੁਣ ਕੇ ਬਣਦਾ ਹੈ, ਇਸ ਲਈ ਅੱਜ ਵਿਧਾਇਕ ਦਾ ਫਰਜ਼ ਬਣਦਾ ਹੈ ਕਿ ਉਹ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ। ਕਿਸਾਨ ਆਗੂ ਮਨਦੀਪ ਸਿੰਘ ਨੇ ਕਿਹਾ ਕਿ ਜਿਹੜੀ ਸਰਕਾਰ ਕਿਸਾਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀ ਹੈ, ਅਸੀਂ ਦੱਸ ਦਈਏ ਕਿ ਕਿਸਾਨ ਖੱਟਰ ਸਰਕਾਰ ਨੂੰ ਕੁਚਲਣਗੇ।





ਉਧਰ ਵਿਧਾਇਕ ਦੁੜਾਰਾਮ ਨੇ ਕਿਹਾ ਕਿ ਉਹ ਲਗਾਤਾਰ ਕਿਸਾਨਾਂ ਦੀ ਮੰਗ ਸਰਕਾਰ ਤੱਕ ਪਹੁੰਚਾ ਰਹੇ ਹਨ ਤੇ ਕੇਂਦਰ ਸਰਕਾਰ ਦੇ ਕਈ ਮੰਤਰੀ ਤੇ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਖੁਦ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਿੱਚ ਜੁਟੇ ਹੋਏ ਹਨ। ਮੈਨੂੰ ਉਮੀਦ ਹੈ ਕਿ ਸਰਕਾਰ ਜਲਦੀ ਤੋਂ ਜਲਦੀ 2 ਤੋਂ 4 ਦਿਨਾਂ ਦੇ ਅੰਦਰ-ਅੰਦਰ ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰ ਅੰਦੋਲਨ ਨੂੰ ਖ਼ਤਮ ਕਰਵਾ ਦੇਵੇਗੀ।


ਸਰਕਾਰ ਨੂੰ ਝਟਕਾ! ਅਰਥ ਸ਼ਾਸਤਰੀ ਵੀ ਕਿਸਾਨਾਂ ਨਾਲ ਸਹਿਮਤ, ਖੇਤੀ ਕਾਨੂੰਨਾਂ ਦਾ ਕੋਈ ਲਾਭ ਨਾ ਹੋਣ ਦਾ ਦਾਅਵਾ

ਕਿਸਾਨ ਸੰਘਰਸ਼ ਕਮੇਟੀ ਹਰਿਆਣਾ ਦੇ ਕਨਵੀਨਰ ਮਨਦੀਪ ਸਿੰਘ ਨੇ ਕਿਹਾ ਕਿ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਦੀ ਨਹੀਂ ਸੁਣ ਰਹੀ। ਇਸ ਦੇ ਨਾਲ ਹੀ ਟ੍ਰੇਡ ਬੋਰਡ ਨੇ ਵੀ ਅੱਜ ਕਿਸਾਨ ਪੰਚਾਇਤ ਵਿੱਚ ਸ਼ਮੂਲੀਅਤ ਕੀਤੀ ਤੇ ਵੱਡੀ ਗਿਣਤੀ ਵਿੱਚ ਵਪਾਰੀ ਵੀ ਕਿਸਾਨ ਪੰਚਾਇਤ ਸੰਮੇਲਨ ਵਿੱਚ ਸ਼ਾਮਲ ਹੋਏ।