ਚੰਡੀਗੜ੍ਹ: ਪੰਜਾਬੀ ਸੂਫੀ ਗਾਇਕ ਲਖਵਿੰਦਰ ਵਡਾਲੀ ਦੀ ਕਮਾਲ ਦੀ ਗਾਇਕੀ ਲਈ ਹਮੇਸ਼ਾ ਹੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ। ਪੰਜਾਬੀ ਗਾਣਿਆਂ ਦੇ ਨਾਲ-ਨਾਲ ਲਖਵਿੰਦਰ ਹਿੰਦੀ ਟੱਚ ਵਾਲੇ ਗੀਤਾਂ ਵਿੱਚ ਵੀ ਕਮਾਲ ਕਰਦੇ ਹਨ। ਐਸਾ ਹੀ ਕੁਝ ਇੱਕ ਵਾਰ ਫੇਰ ਹੋਇਆ, ਬੌਲੀਵੁੱਡ ਫਿਲਮ 'ਕੋਈ ਜਾਨੇ ਨਾ' ਵਿੱਚ ਲਖਵਿੰਦਰ ਵਡਾਲੀ ਦੀ ਆਵਾਜ਼ ਸੁਣੀ ਜਾਏਗੀ।

ਕੁਨਾਲ ਕਪੂਰ ਤੇ ਅਮਾਰਿਆ ਦਸਤੂਰ ਸਟਾਰਰ ਫਿਲਮ ਵਿੱਚ ਲਖਵਿੰਦਰ ਵਡਾਲੀ ਨੇ ਗੀਤ 'ਰੱਬ ਮੰਨਿਆ' ਗਾਇਆ ਹੈ। 'ਰੱਬ ਮੰਨਿਆ' ਗੀਤ ਦਾ ਔਰੀਜ਼ਨਲ ਵਰਜ਼ਨ ਪਦਮ ਸ਼੍ਰੀ ਪੂਰਨ ਚੰਦ ਵਡਾਲੀ ਤੇ ਮਰਹੂਮ ਪਿਆਰੇ ਲਾਲ ਵਡਾਲੀ ਨੇ ਗਾਇਆ ਸੀ। ਜਦ ਇਸ ਗੀਤ ਦੇ ਰੀ-ਕ੍ਰੀਏਸ਼ਨ ਵਰਜ਼ਨ ਨੂੰ ਲਖਵਿੰਦਰ ਦੇ ਪਿਤਾ ਪੂਰਨ ਚੰਦ ਵਡਾਲੀ ਨੇ ਆਪ ਸੁਣਿਆ ਤਾਂ ਉਨ੍ਹਾਂ ਨੇ ਵੀ ਇਸ ਰੀ-ਕ੍ਰੀਏਸ਼ਨ ਦੀ ਤਾਰੀਫ ਆਪਣੇ ਅੰਦਾਜ਼ ਵਿੱਚ ਕੀਤੀ।


 


ਇਹ ਵੀ ਪੜ੍ਹੋ: ਬਾਲਕੋਨੀ ’ਚ ਖੜ੍ਹੇ ਹੋ ਕੇ ਔਰਤਾਂ ਨੇ ਉਤਾਰ ਦਿੱਤੇ ਕੱਪੜੇ, ਵੀਡੀਓ ਵਾਇਰਲ ਹੋਣ ਮਗਰੋਂ ਸਾਰੀਆਂ ਗ੍ਰਿਫਤਾਰ

'ਤੂੰ ਮਾਨੇ ਜਾਂ ਮਾਨੇ ਦਿਲਦਾਰਾ, ਅੱਸਾਂ ਤੇ ਤੈਨੂੰ ਰੱਬ ਮੰਨਿਆ'' ਗੀਤ ਨੂੰ ਲਖਵਿੰਦਰ ਵਡਾਲੀ ਦੀ ਆਵਾਜ਼ ਵਿੱਚ ਰੋਚਕ ਕੋਹਲੀ ਨੇ ਰਿਕੀਰੀਏਟ ਕੀਤਾ ਹੈ। ਲਖਵਿੰਦਰ ਦੇ ਨਾਲ ਇਸ ਗੀਤ ਨੂੰ ਬੌਲੀਵੁੱਡ ਪਲੇਅ ਬੈਕ ਸਿੰਗਰ ਨੀਤੀ ਮੋਹਨ ਨੇ ਗਾਇਆ ਹੈ। ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤੱਕ 15 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਹਰ ਕੋਈ ਲਖਵਿੰਦਰ ਵਡਾਲੀ ਦੀ ਗਾਇਕੀ ਦੀ ਤਾਰੀਫ ਕਰ ਰਿਹਾ ਹੈ। ਇਹ ਬੌਲੀਵੁੱਡ ਫਿਲਮ 'ਕੋਈ ਜਾਨੇ ਨਾ' 2 ਅਪ੍ਰੈਲ 2021 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ।


 


 


 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ