ਨਵੀਂ ਦਿੱਲੀ: ਅੱਜ-ਕੱਲ੍ਹ ਲੋਕ ਆਪਣੀ ਸਿਹਤ ਪ੍ਰਤੀ ਕਾਫ਼ੀ ਗੰਭੀਰ ਨਜ਼ਰ ਆਉਂਦੇ ਹਨ। ਖ਼ਾਸਕਰ ਇਸ ਕੋਰੋਨਾ ਕਾਲ 'ਚ ਤਾਂ ਲੋਕਾਂ ਨੇ ਆਪਣੀ ਸਿਹਤ ਦਾ ਵੱਧ ਖਿਆਲ ਰੱਖਣਾ ਸ਼ੁਰੂ ਕਰ ਦਿੱਤਾ ਹੈ। ਜਿਸ ਤਰ੍ਹਾਂ ਸਮਾਰਟਫ਼ੋਨ ਸਾਡੀ ਜ਼ਿੰਦਗੀ ਦਾ ਇਕ ਮਹੱਤਵਪੂਰਨ ਹਿੱਸਾ ਬਣ ਗਏ ਹਨ, ਉਸੇ ਤਰ੍ਹਾਂ ਹੁਣ ਸਮਾਰਟ ਵਾਚ ਵੀ ਲੋਕਾਂ 'ਚ ਆਪਣੀ ਥਾਂ ਬਣਾ ਰਹੇ ਹਨ।

ਇਸ ਸਮੇਂ ਮਾਰਕੀਟ 'ਚ ਹਰੇਕ ਬਜਟ ਤੇ ਜ਼ਰੂਰਤ ਅਨੁਸਾਰ ਤੁਹਾਨੂੰ ਸਮਾਰਟ ਵਾਚ ਮਿਲ ਜਾਵੇਗੀ ਤੇ ਸਾਰਿਆਂ ਦਾ ਇੱਕੋ ਕੰਮ ਹੁੰਦਾ ਹੈ ਤੇ ਉਹ ਹੈ ਤੁਹਾਡੀ ਸਿਹਤ ਦਾ ਧਿਆਨ ਰੱਖਣਾ। ਹਾਲ ਹੀ 'ਚ ਪ੍ਰਸਿੱਧ ਬ੍ਰਾਂਡ Fire-Boltt ਨੇ ਭਾਰਤ 'ਚ ਆਪਣੀ ਨਵੀਂ ਸਮਾਰਟ ਵਾਚ ਲਾਂਚ ਕੀਤੀ ਹੈ। ਆਓ ਜਾਣਦੇ ਹਾਂ ਕਿ ਕੀ ਇਹ ਸੱਚਮੁੱਚ ਤੁਹਾਡੀ ਸਿਹਤ ਦਾ ਧਿਆਨ ਰੱਖ ਸਕੇਗੀ।

ਡਿਜ਼ਾਇਨ ਤੇ ਡਿਸਪਲੇਅ
ਇਸ ਸਮਾਰਟ ਵਾਚ ਦਾ ਡਿਜ਼ਾਈਨ ਸਕਵੇਅਰ ਹੈ ਅਤੇ ਪ੍ਰੀਮਿਅਮ ਕੁਆਲਟੀ ਦੀ ਵਰਤੋਂ ਕੀਤੀ ਗਈ ਹੈ। ਇਸ ਸਮਾਰਟ ਵਾਚ 'ਚ 1.4 ਦਾ ਕਲਰ ਡਿਸਪਲੇਅ ਲੱਗਿਆ ਹੈ, ਜੋ 240X240 ਪਿਕਸਲ ਨਾਲ ਆਉਂਦੀ ਹੈ। ਇਸ 'ਚ 2.5d ਕਰਵਡ ਡਿਸਪਲੇਅ ਦੀ ਵਰਤੋਂ ਕੀਤੀ ਹੈ। ਇਸ ਦਾ ਡਿਸਪਲੇਅ ਰਿਚ ਤੇ ਕਲਰਫੁਲ ਹੈ ਤੇ ਧੁੱਪ 'ਚ ਤੁਸੀਂ ਇਸ ਨੂੰ ਅਸਾਨੀ ਨਾਲ ਪੜ੍ਹ ਸਕਦੇ ਹੋ। ਇਹ ਪਤਲਾ ਹੈ ਤੇ ਇਸ 'ਚ ਮੈਟਲ ਬਾਡੀ ਦੀ ਵਰਤੋਂ ਹੋਈ ਹੈ।

ਸਿਹਤ ਦਾ ਧਿਆਨ
Fire Boltt ਇਹ ਸਮਾਰਟ ਵਾਚ ਬਹੁਤ ਸਾਰੇ ਵਧੀਆ ਫੀਚਰਜ਼ ਨਾਲ ਲੈਸ ਹੈ। ਐਕਸਰਸਾਈਜ਼ ਦੌਰਾਨ ਇਹ ਰਿਅਲ ਟਾਈਮ ਹਾਰਟ ਰੇਟ ਮੋਨੀਟਰ ਕਰਦੀ ਹੈ। ਬਿਹਤਰ ਤੇ ਸਿਹਤਮੰਦ ਜ਼ਿੰਦਗੀ ਲਈ ਇਹ ਹਰ ਸਮੇਂ ਬਲੱਡ ਪ੍ਰੈਸ਼ਰ ਨੂੰ ਮਾਪਦੀ ਹੈ। ਇਸ ਸਮਾਰਟ ਵਾਚ 'ਚ ਬਲੱਡ ਆਕਸੀਜਨ ਦਾ ਪੱਧਰ, ਦਿਲ ਦੀ ਗਤੀ, SPO2 ਅਤੇ BP ਟ੍ਰੈਕਿੰਗ ਉਪਲੱਬਧ ਹੈ। ਇਹ ਤੁਹਾਡੀ ਸਿਹਤ ਦਾ ਪੂਰਾ ਧਿਆਨ ਰੱਖਣ 'ਚ ਮਦਦ ਕਰੇਗੀ। ਤੁਸੀਂ ਇਸ ਨੂੰ ਆਪਣੇ ਸਮਾਰਟਫ਼ੋਨ ਨਾਲ ਕਨੈਕਟ ਕਰਕੇ ਇਸਤੇਮਾਲ ਕਰ ਸਕਦੇ ਹੋ। ਇਹ ਸੋਸ਼ਲ ਐਪਸ ਨੂੰ ਵੀ ਸਪੋਰਟ ਕਰਦੀ ਹੈ।

IPX7 ਵਾਟਰ ਪਰੂਫ਼
ਇਹ ਸਮਾਰਟ ਵਾਚ ਪਸੀਨੇ, ਮੀਂਹ ਜਾਂ ਪਾਣੀ ਦੇ ਸੰਪਰਕ 'ਚ ਆਉਣ 'ਤੇ ਚੱਲਦੀ ਹੈ, ਕਿਉਂਕਿ ਇਹ IPX7 ਵਾਟਰ ਪਰੂਫ਼ ਹੈ। ਅਜਿਹੇ 'ਚ ਬਗੈਰ ਟੈਂਸ਼ਨ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ 'ਚ 7 ਵਰਕਆਊਟ ਮੋਡ ਹਨ, ਜਿਵੇਂ ਤੁਰਨਾ, ਦੌੜਨਾ, ਸਾਈਕਲਿੰਗ, ਸਕੀਪਿੰਗ, ਬੈਡਮਿੰਟਨ, ਬਾਸਕਿਟਬਾਲ ਅਤੇ ਫੁਟਬਾਲ। ਤੁਸੀਂ ਇਨ੍ਹਾਂ ਨੂੰ ਆਪਣੀ ਜ਼ਰੂਰਤ ਅਨੁਸਾਰ ਵਰਤ ਸਕਦੇ ਹੋ। ਇਸ ਸਮਾਰਟ ਵਾਚ 'ਚ ਕਦਮ, ਦੂਰੀ ਅਤੇ ਕੈਲੋਰੀ ਦੀ ਮਿਣਤੀ ਕੀਤੀ ਜਾ ਸਕਦੀ ਹੈ ਅਤੇ ਵਧੀਆ ਨਤੀਜੇ ਮਿਲਦੇ ਹਨ। ਇਹ ਤੁਹਾਡੀ ਨੀਂਦ ਨੂੰ ਵੀ ਮੋਨੀਟਰ ਕਰਨ 'ਚ ਮਦਦ ਕਰਦੀ ਹੈ।



ਬੈਟਰੀ
ਇਸ 'ਚ ਲੀਥੀਅਮ ਆਇਨ ਬੈਟਰੀ ਇਕ ਵਾਰ ਫੁਲ ਚਾਰਜ ਕਰਨ 'ਤੇ 8 ਘੰਟੇ ਦਾ ਬੈਕਅਪ ਦਿੰਦੀ ਹੈ, ਜਦਕਿ ਇਸ ਸਮਾਰਟਵਾਚ 'ਚ 360 ਘੰਟੇ ਦਾ ਸਟੈਂਡਬਾਈ ਟਾਈਮ ਹੈ। ਸਮਾਰਟਫ਼ੋਨ ਨਾਲ ਕਨੈਕਟ ਹੋਣ ਤੋਂ ਬਾਅਦ ਤੁਹਾਨੂੰ ਇਸ 'ਚ ਨੋਟੀਫਿਕੇਸ਼ਨ ਦੀ ਸਹੂਲਤ ਮਿਲਦੀ ਹੈ। ਇਸ 'ਚ ਕਈ ਫੇਸ ਮਿਲਦੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਰੂਰਤ ਤੇ ਮੋਡ ਅਨੁਸਾਰ ਲਗਾ ਸਕਦੇ ਹੋ। Fire-Boltt ਦੀ ਸਮਾਰਟ ਵਾਚ ਦੀ ਕੀਮਤ 2999 ਰੁਪਏ ਹੈ। ਘੱਟ ਬਜਟ ਤੇ ਕਈ ਸ਼ਾਨਦਾਰ ਫੀਚਰਜ਼ ਕਾਰਨ ਇਹ ਇਕ ਵੈਲਿਊ ਫ਼ਾਰ ਮਨੀ ਸਮਾਰਟ ਵਾਚ ਸਾਬਤ ਹੋਵੇਗੀ, ਕਿਉਂਕਿ ਇਹ ਸੱਚਮੁੱਚ ਇਕ ਫੀਚਰਜ਼ ਲੋਡਿਡ ਡਿਵਾਈਸ ਹੈ।



ਰੀਅਲਮੀ ਨਾਲ ਇਸ ਸਮਾਰਟ ਵਾਚ ਦਾ ਮੁਕਾਬਲਾ ਹੋਵੇਗਾ
Fire-Boltt ਦੀ ਇਸ ਸਮਾਰਟ ਵਾਚ ਦਾ ਮੁਕਾਬਲਾ ਰੀਅਲਮੀ ਸਮਾਰਟ ਵਾਚ ਨਾਲ ਹੋਵੇਗਾ। ਇਸ ਦੀ ਕੀਮਤ 3499 ਰੁਪਏ ਹੈ। ਇਸ ਸਮਾਰਟ ਵਾਚ 'ਚ 3.5 ਸੈਂਟੀਮੀਟਰ ਦੀ ਟੱਚ ਸਕ੍ਰੀਨ ਮਿਲੇਗੀ। ਇਸ ਦੇ ਨਾਲ ਹੀ ਦਿਲ ਦੀ ਸਪੀਡ ਦੀ ਨਿਗਰਾਨੀ, ਬਲੱਡ ਆਕਸੀਜਨ ਪੱਧਰ ਦੀ ਨਿਗਰਾਨੀ, ਨੀਂਦ ਦੀ ਗੁਣਵੱਤਾ ਦੀ ਨਿਗਰਾਨੀ, ਤਣਾਅ ਦੇ ਪੱਧਰ ਦੀ ਨਿਗਰਾਨੀ ਵਰਗੇ ਫੀਚਰਜ਼ ਵੀ ਮਿਲਣਗੇ। ਇਸ ਦੀ ਕੀਮਤ ਥੋੜੀ ਵੱਧ ਹੈ। ਇੰਨਾ ਹੀ ਨਹੀਂ, Fire-Boltt ਸਮਾਰਟ ਵਾਚ ਦਾ ਮੁਕਾਬਲਾ boAt, Amazefit Bip S ਅਤੇ Noise ColorFit ਸਮਾਰਟ ਵਾਚ ਨਾਲ ਵੀ ਹੋਵੇਗਾ।


 


 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ