ਚੰਡੀਗੜ੍ਹ: ਅਦਾਕਾਰ ਰਾਹੁਲ ਬੋਸ ਇਨ੍ਹੀਂ ਦਿਨੀਂ ਚੰਡੀਗੜ੍ਹ ‘ਚ ਸ਼ੂਟਿੰਗ ਕਰ ਰਹੇ ਹਨ। ਉਹ ਇੱਥੇ ਇੱਕ ਫਾਈਵ ਸਟਾਰ ਹੋਟਲ ‘ਚ ਰੁਕੇ ਹੋਏ ਹਨ। ਉਨ੍ਹਾਂ ਨੇ ਟਵੀਟ ਕਰ ਆਪਣਾ ਵੀਡੀਓ ਸ਼ੇਅਰ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਕਿਹਾ ਕਿ ਹੋਟਲ ‘ਚ ਦੋ ਕੇਲੇ ਮੰਗਵਾਉਣ ‘ਤੇ ਉਨ੍ਹਾਂ ਨੂੰ 442.50 ਰੁਪਏ ਦਾ ਬਿੱਲ ਮਿਲਿਆ।

ਰਾਹੁਲ ਨੇ ਵੀਡੀਓ ‘ਚ ਸਾਰੀ ਗੱਲ ਦੱਸੀ। ਉਨ੍ਹਾਂ ਮੁਤਾਬਕ, ਉਹ ਹੋਟਲ ‘ਚ ਜਿੰਮ ਕਰਕੇ ਜਦੋਂ ਆਪਣੇ ਕਮਰੇ ‘ਚ ਆਏ ਤਾਂ ਉਨ੍ਹਾਂ ਨੇ ਸਟਾਫ ਤੋਂ ਕੇਲੇ ਮੰਗਵਾਏ। ਸਟਾਫ ਨੇ ਪਲੇਟ ‘ਚ ਦੋ ਕੇਲੇ ਸਜਾ ਕੇ ਲਿਆ ਦਿੱਤੇ ਤੇ ਨਾਲ ਹੀ ਇਸ ‘ਚ ‘ਫੂਡ ਪਲੇਟਰ’ ਦਾ ਬਿੱਲ ਦਿੱਤਾ ਜਿਸ ‘ਚ ਜੀਐਸਟੀ ਸਣੇ ਦੋ ਕੇਲਿਆਂ ਦੀ ਕੀਮਤ 442.50 ਰੁਪਏ ਦੱਸੀ ਗਈ। ਰਾਹੁਲ ਇਸ ਬਿੱਲ ਨੂੰ ਦੇਖ ਹੈਰਾਨ ਹੋ ਗਏ ਤੇ ਉਨ੍ਹਾਂ ਨੇ ਵੀਡੀਓ ‘ਚ ਕਿਹਾ, “ਇਹ ਕੇਲੇ ਮੇਰੇ ਲਈ ਕੁਝ ਜ਼ਿਆਦਾ ਹੀ ਚੰਗੇ ਸਾਬਤ ਹੋ ਗਏ ਹਨ।”


ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ ਵੀਡੀਓ ਤੋਂ ਬਾਅਦ ਯੂਜ਼ਰਸ ਕਈ ਜੋਕ ਬਣਾ ਰਹੇ ਹਨ। ਇੱਕ ਯੂਜ਼ਰ ਨੇ ਕਿਹਾ ਕਿ ਇਹ ਦਿਰਫ ਬਨਾਨਾ ਨਹੀਂ ‘ਉੱਲੂ ਬਨਾਣਾ’ ਹੈ। ਦੂਜੇ ਯੂਜ਼ਰ ਨੇ ਲਿਖਿਆ- ਉਹ ਗੋਲਡ ਪਲੇਟਿਡ ਬਨਾਨਾ ਹੋਣਗੇ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਜਦੋਂ ਤੁਸੀਂ ਇੰਨੇ ਮਹਿੰਗੇ ਹੋਟਲ ‘ਚ ਰਹਿ ਸਕਦੇ ਹੋ ਤਾਂ ਇੰਨੇ ਮਹਿੰਗੇ ਕੇਲੇ ਖਰੀਦਣ ‘ਚ ਕੀ ਦਿੱਕਤ ਹੈ?”