ਮੁਬੰਈ: ਕਪਿਲ ਸ਼ਰਮਾ ਸ਼ੋਅ 'ਚ 1990 ਦੀ ਫ਼ਿਲਮ 'ਆਸ਼ਿਕੀ' ਦੇ ਐਕਟਰ ਰਾਹੁਲ ਰੌਏ ਨੇ ਵੱਡਾ ਖੁਲਾਸਾ ਕਰਦੇ ਦੱਸਿਆ ਕਿ ਕਿਵੇਂ 'ਡਰ' ਫ਼ਿਲਮ 'ਚ ਅਭਿਨੈ ਕਰਨ ਦਾ ਮੌਕਾ ਉਨ੍ਹਾਂ ਕੋਲੋਂ ਖੁੰਝ ਗਿਆ। ਇਹ ਫ਼ਿਲਮ ਬਾਅਦ 'ਚ ਸ਼ਾਹਰੁਖ ਖਾਨ ਦੀ ਝੋਲੀ ਪਈ ਤੇ ਉਸ ਦੇ ਕਰੀਅਰ ਦੀ ਸਥਾਪਨਾ ਕੀਤੀ।


ਫ਼ਿਲਮ 'ਆਸ਼ਿਕੀ' ਦੀ ਟੀਮ ਰਾਹੁਲ ਰੌਏ, ਅਨੂ ਅਗਰਵਾਲ ਤੇ ਦੀਪਕ ਤੀਜੋਰੀ ਹਾਲ ਹੀ ਵਿੱਚ ਫ਼ਿਲਮ 'ਆਸ਼ਿਕੀ' ਦੇ 30 ਸਾਲ ਪੂਰੇ ਹੋਣ ਤੇ ਕਾਪਿਲ ਸ਼ਰਮਾ ਸ਼ੋਅ 'ਚ ਆਏ ਸਨ। ਰਾਹੁਲ, ਜੋ 'ਅਸ਼ਿਕੀ' ਦੇ ਰਿਲੀਜ਼ ਹੋਣ ਤੋਂ ਬਾਅਦ ਅਚਾਨਕ ਇੰਡਸਟਰੀ ਦਾ ਸਭ ਤੋਂ ਵੱਧ ਮੰਗਿਆ ਜਾਣ ਵਾਲੇ ਅਭਿਨੇਤਾ ਬਣ ਗਿਆ, ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਕਿਵੇਂ ਉਸ ਕੋਲ ਇੱਕ ਸਮੇਂ 49 ਫ਼ਿਲਮਾਂ ਦੀ ਪੇਸ਼ਕਸ਼ ਸੀ ਤੇ ਉਹ ਨਹੀਂ ਜਾਣਦਾ ਸੀ ਕਿ ਕਿਸ ਨੂੰ ਚੁਣਨਾ ਹੈ।

ਇਸੇ ਦੌਰਾਨ ਉਹਨਾਂ ਕੋਲੋਂ ਫ਼ਿਲਮ 'ਡਰ' ਵੀ ਖੁੰਝ ਗਈ ਸੀ। ਇਸ ਫ਼ਿਲਮ ਨੇ ਬਾਅਦ ਵਿੱਚ ਸ਼ਾਹਰੁਖ ਖਾਨ ਨੂੰ ਕਰੀਅਰ ਬਣਾਉਣ ਵਿੱਚ ਬਹੁਤ ਮਦਦ ਕੀਤੀ। ਰਾਹੁਲ ਨੇ ਦੱਸਿਆ ਕਿ ਇਸ ਫ਼ਿਲਮ ਦਾ ਕਿਰਦਾਰ ਉਨ੍ਹਾਂ ਨੂੰ ਹੀ ਦਿਮਾਗ 'ਚ ਰੱਖ ਕਿ ਬਣਾਇਆ ਗਿਆ ਸੀ।

ਉਨ੍ਹਾਂ ਕਿਹਾ “ਮੈਨੂੰ ਯਾਦ ਹੈ ਕਿ ਯਸ਼ ਚੋਪੜਾ ਜੀ ਨੇ ਮੈਨੂੰ ਫ਼ਿਲਮ ਦੀ ਨਰੇਸ਼ਨ ਲਈ ਬੁਲਾਇਆ ਸੀ ਪਰ ਮੈਂ ਹੋਰ ਫ਼ਿਲਮਾਂ 'ਚ ਰੁੱਝਿਆ ਸੀ। ਇਹ ਪੇਸ਼ਕਸ਼ ਸਵੀਕਾਰ ਨਹੀਂ ਕਰ ਸਕਿਆ ਕਿਉਂਕਿ ਮੇਰੇ ਦੁਆਰਾ ਪਹਿਲਾਂ ਹੀ ਬਹੁਤ ਸਾਰੀਆਂ ਫ਼ਿਲਮਾਂ ਸਾਈਨ ਸਨ। ਫ਼ਿਲਮ ਨਿਰਮਾਤਾ ਮੇਰੀਆਂ ਤਰੀਖਾਂ ਲਈ ਲੜ ਰਹੇ ਸਨ।

ਫਿਲਮਾਂ ਦੀ ਇੱਕ ਲੰਬੀ ਸੂਚੀ ਤੋਂ ਇਲਾਵਾ, ਅਦਾਕਾਰ ਕਈ ਪ੍ਰਸਿੱਧ ਟੀਵੀ ਸ਼ੋਅ ਵਿੱਚ ਵੀ ਦਿਖਾਈ ਦਿੱਤਾ ਤੇ 2006 ਵਿੱਚ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਪਹਿਲਾ ਐਡੀਸ਼ਨ ਜਿੱਤਿਆ ਸੀ।