ਰੋਬੋਟ ਬਣ ਰਜਨੀਕਾਂਤ ਤੇ ਐਮੀ ਨੇ ਦਿਖਾਇਆ ਰੋਮਾਂਟਿਕ ਅੰਦਾਜ਼
ਏਬੀਪੀ ਸਾਂਝਾ | 16 Nov 2018 03:41 PM (IST)
ਮੁੰਬਈ: ਸਾਊਥ ਸੁਪਰਸਟਾਰ ਰਜਨੀਕਾਂਤ, ਅਕਸ਼ੇ ਕੁਮਾਰ ਤੇ ਐਮੀ ਜੈਕਸਨ ਜਲਦੀ ਹੀ ਫ਼ਿਲਮ ‘2.0’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਕਈ ਪੋਸਟਰ ਰਿਲੀਜ਼ ਹੋ ਚੁੱਕੇ ਹਨ। ਕੁਝ ਸਮਾਂ ਪਹਿਲਾਂ ਹੀ ਫ਼ਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਹੋਇਆ ਹੈ ਜਿਸ ‘ਚ ਰਜਨੀਕਾਂਤ ਨਾਲ ਐਮੀ ਜੈਕਸਨ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਦੋਵਾਂ ਦਾ ਅੰਦਾਜ਼ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਕੁਝ ਮਹੀਨੇ ਪਹਿਲਾਂ ਵੀ ਫ਼ਿਲਮ ‘2.0’ ਦਾ ਲਿਰਿਕਸ ਵੀਡੀਓ ਰਿਲੀਜ਼ ਕੀਤਾ ਗਿਆ ਸੀ। ਇਸ ਦੌਰਾਨ ਵੀ ਰਜਨੀ ਨਾਲ ਐਮੀ ਦਾ ਰੋਮਾਂਟਿਕ ਅੰਦਾਜ਼ ਫੈਨਸ ਨੂੰ ਕਾਫੀ ਪਸੰਦ ਆਇਆ ਸੀ। ਇਸ ਫ਼ਿਲਮ ਨਾਲ ਪਹਿਲੀ ਵਾਰ ਅੱਕੀ ਤੇ ਰਜਨੀਕਾਂਤ ਇੱਕਠੇ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਫ਼ਿਲਮ ‘ਚ ਅਕਸ਼ੇ ਵਿਲਨ ਦਾ ਰੋਲ ਅਦਾ ਕਰਦੇ ਨਜ਼ਰ ਆਉਣਗੇ। ਫ਼ਿਲਮ ਇਸੇ ਮਹੀਨੇ 29 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ ਜਿਸ ਨੂੰ ਤੇਲਗੂ ਤੇ ਹਿੰਦੀ ‘ਚ ਰਿਲੀਜ਼ ਕੀਤਾ ਜਾਵੇਗਾ।