ਉਨ੍ਹਾਂ ਕਿਹਾ ਕਿ ਭਾਵੇਂ ਰੁਜ਼ਗਾਰ ਮੇਲਿਆਂ ਦੌਰਾਨ ਤਨਖਾਵਾਂ ਥੋੜ੍ਹੀਆਂ ਮਿਲ ਰਹੀਆਂ ਹਨ ਪਰ ਫਿਰ ਵੀ ਇਨ੍ਹਾਂ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਇਹ ਵੀ ਨਸੀਹਤ ਦਿੱਤੀ ਕਿ ਬੱਚਿਆਂ ਨੂੰ ਇਨ੍ਹਾਂ ਮੌਕਿਆਂ ਦੇ ਨਾਲ-ਨਾਲ ਹੋਰ ਮਿਹਨਤ ਵੀ ਕਰਨੀ ਚਾਹੀਦੀ ਹੈ ਤੇ ਅੱਗੇ ਵਧਣ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਸੋਨੀ ਨੇ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਜੋ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਸ ਨੂੰ ਪੰਜਾਬ ਸਰਕਾਰ ਬਾਖੂਬੀ ਪੂਰਾ ਕਰ ਰਹੀ ਹੈ। ਉਂਝ ਸੋਨੀ ਨੇ ਕਬੂਲਿਆ ਕਿ ਰੁਜ਼ਗਾਰ ਮੇਲਿਆਂ ਦੌਰਾਨ ਤਨਖਾਵਾਂ ਥੋੜ੍ਹੀਆਂ ਮਿਲ ਰਹੀਆਂ ਹਨ।
ਇਸ ਮੌਕੇ ਸੋਨੀ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦਾ ਬਚਾਅ ਕਰਦੇ ਦਿੱਸੇ। ਘੁਬਾਇਆ ਵੱਲੋਂ ਮਹਿਲਾ ਐਸਐਚਓ ਨਾਲ ਦੁਰਵਿਹਾਰ ਦੇ ਮਾਮਲੇ 'ਤੇ ਸੋਨੀ ਨੇ ਕਿਹਾ ਕਿ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿੱਚ ਹੈ ਤੇ ਉਹ ਸੁਲਝਾ ਲੈਣਗੇ। ਉਨ੍ਹਾਂ ਕਿਹਾ ਕਿ ਵਿਧਾਇਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੁੰਦੇ ਹਨ। ਉਨ੍ਹਾਂ ਨੇ ਕੋਈ ਆਪਣਾ ਕੰਮ ਨਹੀਂ ਕਰਵਾਉਣਾ ਹੁੰਦਾ। ਇਸ ਲਈ ਕਿਸੇ ਵੇਲੇ ਵਿਧਾਇਕ ਜਜ਼ਬਾਤੀ ਹੋ ਜਾਂਦੇ ਹਨ। ਅਜਿਹਾ ਹੀ ਦਵਿੰਦਰ ਘੁਬਾਇਆ ਦੇ ਮਾਮਲੇ ਵਿੱਚ ਹੋਇਆ।
Education Loan Information:
Calculate Education Loan EMI