ਹੁਣ ਖ਼ਬਰ ਹੈ ਕਿ ਰਾਜਕੁਮਾਰ ਨਾਲ ਅਗਲੀ ਹੌਰਰ ਫ਼ਿਲਮ ‘ਚ ਜਾਨ੍ਹਵੀ ਕਪੂਰ ਤੇ ਰਾਜਕੁਮਾਰ ਔਡੀਅੰਸ ਨੂੰ ਐਂਟਰਟੈਨ ਕਰਨ ਆ ਰਹੇ ਹਨ। ਅਜੇ ਇਸ ‘ਤੇ ਦੋਵੇਂ ਸਟਾਰਸ ਦੀ ਹਾਮੀ ਬਾਕੀ ਹੈ। ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਦੋਵੇਂ ਸਟਾਰਸ ਨੂੰ ਇੱਕ ਫ਼ਿਲਮ ‘ਚ ਦੇਖਣਾ ਦਿਲਚਸਪ ਹੋਣ ਵਾਲਾ ਹੈ।
ਇਸ ਤੋਂ ਇਲਾਵਾ ਜਾਨ੍ਹਵੀ ਜਲਦੀ ਹੀ ਕਰਨ ਜੌਹਰ ਦੀ ਫ਼ਿਲਮ ‘ਤਖ਼ਤ’ ‘ਚ ਵੀ ਨਜ਼ਰ ਆਵੇਗੀ ਜੋ ਇੱਕ ਮਲਟੀਸਟਾਰਰ ਫ਼ਿਲਮ ਹੋਵੇਗੀ। ਇਸ ਦੇ ਨਾਲ ਹੀ ਜਾਨ੍ਹਵੀ ਗੁੰਜਨ ਸਕਸੈਨਾ ਦੀ ਬਾਈਓਪਿਕ ‘ਚ ਵੀ ਕੰਮ ਕਰ ਰਹੀ ਹੈ। ਹੁਣ ਦਿਨੇਸ਼ ਦੀ ਹੌਰਰ ਕਾਮੇਡੀ ਨੂੰ ਜਾਨ੍ਹਵੀ ਕੀ ਕਹਿੰਦੀ ਹੈ ਇਸ ਦੀ ਉਡੀਕ ਉਸ ਦੇ ਫੈਨਸ ਨੂੰ ਜ਼ਰੂਰ ਹੋਵੇਗੀ।