ਮੁੰਬਈ: ਜਾਨ੍ਹਵੀ ਕਪੂਰ ਨੇ ਪਿਛਲੇ ਸਾਲ ‘ਧੜਕ’ ਫ਼ਿਲਮ ਤੋਂ ਬਾਲੀਵੁੱਡ ‘ਚ ਐਂਟਰੀ ਕੀਤੀ ਹੈ। ਜਾਨ੍ਹਵੀ ਆਪਣੀ ਮਾਂ ਸ਼੍ਰੀਦੇਵੀ ਦੀ ਤਰ੍ਹਾਂ ਬੇਹੱਦ ਖੂਬਸੂਰਤ ਹੈ। ਹਾਲ ਹੀ ‘ਚ ਜਾਨ੍ਹਵੀ ਅਨਾਇਤਾ ਸ਼ਰੌਫ ਦੇ ਚੈਟ ਸ਼ੋਅ ‘ਚ ਆਈ ਸੀ, ਜਿੱਥੇ ਉਸ ਨੇ ਕਈ ਰਾਜ਼ ਖੋਲ੍ਹੇ।


ਸ਼ੋਅ ‘ਚ ਗੱਲ ਕਰਦੇ ਹੋਏ ਜਾਨ੍ਹਵੀ ਨੇ ਰਾਜਕੁਮਾਰ ਰਾਓ ਨਾਲ ਉਸ ਦੇ ਕੁਨੈਕਸ਼ਨ ਬਾਰੇ ਵੀ ਗੱਲ ਕੀਤੀ। ਜਾਨ੍ਹਵੀ ਨੇ ਕਿਹਾ ਕਿ ਮੈਂ ਇੱਕ ਦਿਨ ਰਾਜ ਕੁਮਾਰ ਦੇ ਇੰਸਟਾ ‘ਤੇ ਕੁਮੇਂਟ ‘ਚ ‘ਆਈ ਲਵ ਯੂ’ ਲਿਖ ਦਿੱਤਾ ਸੀ ਜਿਸ ‘ਤੇ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਉਹ ਇਸ ‘ਤੇ ਕੀ ਜਵਾਬ ਦੇਣ।

ਇਸ ਬਾਰੇ ਗੱਲ ਕਰਦੇ ਉਸ ਨੇ ਅੱਗੇ ਕਿਹਾ, “ਰਾਜਕੁਮਾਰ ਅਕਸਰ ਸਵੀਟ ਮੈਸੇਜ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਲੈ ਕੇ ਭਾਵੁਕ ਹਨ। ਇਸ ਲਈ ਉਹ ਅਕਸਰ ਮੈਨੂੰ ਸਵੀਟ ਮੈਸੇਜ ਕਰਦੇ ਰਹਿੰਦੇ ਹਨ।”

ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਸ਼ੇਅਰ ਕਰ ਜਾਨ੍ਹਵੀ ਨੇ ਜ਼ਬਰਦਸਤ ਤਹਿਲਕਾ ਮਚਾਇਆ ਸੀ। ਜਾਨ੍ਹਵੀ ਜਲਦੀ ਹੀ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਤੱਖ਼ਤ’ ‘ਚ ਨਜ਼ਰ ਆਵੇਗੀ। ਫਿਲਹਾਲ ਉਹ ਇਸ ਸਮੇਂ ਗੁੰਜਨ ਸਕਸੈਨਾ ਦੀ ਬਾਇਓਪਿਕ ਕਰ ਰਹੀ ਹੈ।