Diljit Dosanjh Rana Ranbir Video: ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਇਸ ਦੇ ਨਾਲ ਨਾਲ ਉਹ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਗਲੋਬਲ ਆਈਕਨ ਵੀ ਬਣ ਗਏ ਹਨ। ਹਾਲ ਹੀ 'ਚ ਦਿਲਜੀਤ ਦੋਸਾਂਝ ਨੇ 'ਜੱਟ ਐਂਡ ਜੂਲੀਅਟ 3' ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਹੀ ਫੈਨਜ਼ ਬੜੇ ਉਤਸ਼ਾਹ ਦੇ ਨਾਲ ਫਿਲਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ।    


ਇਹ ਵੀ ਪੜ੍ਹੋ: ਅਨੁਸ਼ਕਾ ਸ਼ਰਮਾ ਦੀ ਪ੍ਰੈਗਨੈਂਸੀ ਹੋਈ ਕਨਫਰਮ, ਵਾਇਰਲ ਵੀਡੀਓ 'ਚ ਸਾਫ ਨਜ਼ਰ ਆ ਰਿਹਾ ਅਦਾਕਾਰਾ ਦਾ ਬੇਬੀ ਬੰਪ


ਤੁਹਾਨੂੰ ਦੱਸ ਦਈਏ ਕਿ ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਨੀਰੂ ਬਾਜਵਾ ਦੇ ਨਾਲ ਨਜ਼ਰ ਆਏ ਸੀ। ਦਿਲਜੀਤ ਨੇ ਦੱਸਿਆ ਸੀ ਕਿ ਉਨ੍ਹਾਂ ਨੇ 'ਜੱਟ ਐਂਡ ਜੂਲੀਅਟ 3' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਨੀਰੂ ਤੇ ਦਿਲਜੀਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਹੁਣ ਦਿਲਜੀਤ ਨੇ ਆਪਣੀ ਫਿਲਮ ਦੇ ਸੈੱਟ ਤੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਪੰਜਾਬੀ ਕਮੇਡੀਅਨ ਤੇ ਦਿੱਗਜ ਅਦਾਕਾਰ ਰਾਣਾ ਰਣਬੀਰ ਦੇ ਨਾਲ ਨਜ਼ਰ ਆ ਰਹੇ ਹਨ। ਵੀਡੀਓ ਦੇਖ ਕੇ ਫੈਨਜ਼ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਹਨ, ਕਿਉਂਕਿ ਇਸ ਵਾਰ ਵੀ ਰਾਣਾ ਰਣਬੀਰ ਇਸ ਫਿਲਮ 'ਚ ਸਭ ਦੇ ਚਹੇਤੇ ਰਾਜਾ ਬੇਟਾ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ।


ਦਿਲਜੀਤ ਨੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ ਵਿੱਚ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਰਾਣਾ ਰਣਬੀਰ ਯਾਨਿ ਰਾਜਾ ਬੇਟਾ ਦੇ ਹੱਥ 'ਚ ਪਾਸਪੋਰਟ ਤੇ ਪਾਸਪੋਰਟ ਦੇ ਅੰਦਰ ਕੁੱਝ ਡਾਕਿਊਮੈਂਟ ਨਜ਼ਰ ਆ ਰਹੇ ਹਨ। ਇਸ ਵਾਰ ਲੱਗਦਾ ਹੈ ਕਿ ਰਾਜਾ ਬੇਟਾ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਹੈ, ਪਰ ਦਿਲਜੀਤ ਉਸ ਦੇ ਹੱਥਾਂ 'ਚੋਂ ਪਾਸਪੋਰਟ ਖੋਹ ਕੇ ਲਿਜਾਂਦੇ ਨਜ਼ਰ ਆ ਰਹੇ ਹਨ ਅਤੇ ਰਾਣਾ ਰਣਬੀਰ ਉਸ ਦੇ ਪਿੱਛੇ ਭੱਜ ਰਹੇ ਹਨ। ਫੈਨਜ਼ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਤੁਸੀਂ ਵੀ ਦੇਖੋ:









ਕਾਬਿਲੇਗ਼ੌਰ ਹੈ ਕਿ 'ਜੱਟ ਐਂਡ ਜੂਲੀਅਟ 3' 'ਜੱਟ ਐਂਡ ਜੂਲੀਅਟ' ਫਰੈਂਚਾਈਜ਼ੀ ਦੀ ਤੀਜੀ ਫਿਲਮ ਹੈ। 'ਜੱਟ ਐਂਡ ਜੂਲੀਅਟ' 2012 'ਚ ਰਿਲੀਜ਼ ਹੋਈ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਸੀ। ਜਨਤਾ ਨੇ ਇਸ ਫਿਲਮ ਨੂੰ ਖੂਬ ਪਿਆਰ ਦਿੱਤਾ ਸੀ। ਇਸ ਤੋਂ ਬਾਅਦ 2018 'ਚ ਇਸ ਫਿਲਮ ਦਾ ਦੂਜਾ ਭਾਗ ਰਿਲੀਜ਼ ਹੋਇਆ ਅਤੇ ਹੁਣ 'ਜੱਟ ਐਂਡ ਜੂਲੀਅਟ 3' ਅਗਲੇ ਸਾਲ ਯਾਨਿ 28 ਜੂਨ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਇਸ ਮੂਵੀ ਦਾ ਬੇਸਵਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।  


ਇਹ ਵੀ ਪੜ੍ਹੋ: ਐਲਵਿਸ਼ ਯਾਦਵ ਕੇਸ 'ਚ ਵੱਡਾ ਅਪਡੇਟ, ਦੋਸ਼ੀ ਕੋਲੋਂ ਮਿਲਿਆ 20 ML ਸੱਪ ਦਾ ਜ਼ਹਿਰ, ਹੋਵੇਗੀ ਜਾਂਚ