Anushka Sharma Pregnancy: ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਅਦਾਕਾਰਾ ਅਨੁਸ਼ਕਾ ਸ਼ਰਮਾ ਦੂਜੀ ਵਾਰ ਗਰਭਵਤੀ ਹੈ। ਹਾਲਾਂਕਿ ਇਨ੍ਹਾਂ ਖਬਰਾਂ ਨੂੰ ਮਹਿਜ਼ ਅਫਵਾਹ ਦੱਸਿਆ ਜਾ ਰਿਹਾ ਹੈ। ਪਰ ਹੁਣ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਪੂਰਾ ਵਿਰਾਮ ਲੱਗ ਰਿਹਾ ਹੈ ਅਤੇ ਇਹ ਪੁਸ਼ਟੀ ਹੁੰਦੀ ਨਜ਼ਰ ਆ ਰਹੀ ਹੈ ਕਿ ਅਨੁਸ਼ਕਾ ਅਤੇ ਵਿਰਾਟ ਸੱਚਮੁੱਚ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਅਨੁਸ਼ਕਾ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਐਲਵਿਸ਼ ਯਾਦਵ ਕੇਸ 'ਚ ਵੱਡਾ ਅਪਡੇਟ, ਦੋਸ਼ੀ ਕੋਲੋਂ ਮਿਲਿਆ 20 ML ਸੱਪ ਦਾ ਜ਼ਹਿਰ, ਹੋਵੇਗੀ ਜਾਂਚ
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਨੁਸ਼ਕਾ ਆਪਣੇ ਪਤੀ ਵਿਰਾਟ ਨਾਲ ਇਕ ਹੋਟਲ ਦੇ ਬਾਹਰ ਘੁੰਮ ਰਹੀ ਹੈ। ਵਿਰਾਟ ਨੇ ਉਸਦਾ ਹੱਥ ਫੜਿਆ ਹੋਇਆ ਹੈ ਅਤੇ ਅਭਿਨੇਤਰੀ ਨੇ ਕਾਲੇ ਰੰਗ ਦੀ ਸ਼ਾਰਟ ਫਲੇਅਰਡ ਡਰੈੱਸ ਪਾਈ ਹੋਈ ਹੈ ਜਿਸ ਵਿੱਚ ਉਸਦਾ ਬੇਬੀ ਬੰਪ ਹਾਈਲਾਈਟ ਹੋ ਰਿਹਾ ਹੈ। ਇਹ ਵੀਡੀਓ ਆਉਣ ਦੀ ਦੇਰ ਸੀ, ਬੱਸ ਫਿਰ ਦੇਖਦੇ ਹੀ ਦੇਖਦੇ ਵੀਡੀਓ ਅੱਗ ਵਾਂਗ ਵਾਇਰਲ ਹੋ ਗਈ ਅਤੇ ਸੋਸ਼ਲ ਮੀਡੀਆ 'ਤੇ ਅਨੁਸ਼ਕਾ-ਵਿਰਾਟ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਪ੍ਰਸ਼ੰਸਕਾਂ ਨੇ ਦਿੱਤੀ ਪ੍ਰਤੀਕਿਰਿਆ
ਅਨੁਸ਼ਕਾ ਸ਼ਰਮਾ ਦੇ ਬੇਬੀ ਬੰਪ ਨੂੰ ਦੇਖ ਕੇ ਇੱਕ ਯੂਜ਼ਰ ਨੇ ਲਿਖਿਆ- 'ਉਹ ਗਰਭਵਤੀ ਹੈ ??? ਓ ਗੌਡ।' ਇਕ ਹੋਰ ਵਿਅਕਤੀ ਨੇ ਲਿਖਿਆ- 'ਓਐਮਜੀ ਵਾਮੀ ਬਹੁਤ ਜਲਦੀ ਵੱਡੀ ਭੈਣ ਬਣਨ ਵਾਲੀ ਹੈ... ਮੈਨੂੰ ਯਕੀਨ ਨਹੀਂ ਆ ਰਿਹਾ...' ਜਦਕਿ ਇਕ ਫੈਨ ਨੇ ਲਿਖਿਆ- 'ਛੋਟਾ ਵਿਰਾਟ ਆ ਰਿਹਾ ਹੈ, ਅਨੁਸ਼ਕਾ ਗਰਭਵਤੀ ਹੈ।'
ਇਕ ਬੇਟੀ ਦੇ ਮਾਤਾ-ਪਿਤਾ ਹਨ ਅਨੁਸ਼ਕਾ-ਵਿਰਾਟ
ਇੱਕ ਪ੍ਰਸ਼ੰਸਕ ਨੇ ਕਮੈਂਟ ਵਿੱਚ ਲਿਖਿਆ- 'ਬੇਬੀ ਆਨ ਬੋਰਡ।' ਇਸ ਤੋਂ ਇਲਾਵਾ ਇਕ ਯੂਜ਼ਰ ਨੇ ਕਿਹਾ- 'ਜੂਨੀਅਰ ਕੋਹਲੀ ਆ ਰਿਹਾ ਹੈ।' ਤੁਹਾਨੂੰ ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਪਹਿਲਾਂ ਹੀ ਇੱਕ ਬੇਟੀ ਵਾਮਿਕਾ ਦੇ ਮਾਤਾ-ਪਿਤਾ ਹਨ, ਹੁਣ ਉਨ੍ਹਾਂ ਦੀ ਦੂਜੀ ਪ੍ਰੈਗਨੈਂਸੀ ਦੀ ਖਬਰ ਆ ਰਹੀ ਹੈ। ਹਾਲਾਂਕਿ ਅਜੇ ਤੱਕ ਇਸ ਜੋੜੇ ਵੱਲੋਂ ਇਸ ਖਬਰ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।