ਸ਼ਾਹਰੁਖ-ਆਮਿਰ ਤੋਂ ਬਾਅਦ ਰਣਬੀਰ ਕੋਲ ਪਹੁੰਚੀ ‘ਸਾਰੇ ਜਹਾਂ ਸੇ ਅੱਛਾ’
ਏਬੀਪੀ ਸਾਂਝਾ | 06 Mar 2019 02:43 PM (IST)
ਮੁੰਬਈ: ‘ਸਾਰੇ ਜਹਾਂ ਸੇ ਅੱਛਾ’ ਫ਼ਿਲਮ ਲੰਬੇ ਸਮੇਂ ਤੋਂ ਸੁਰਖੀਆਂ ‘ਚ ਬਣੀ ਹੋਈ ਹੈ। ਫ਼ਿਲਮ ਤੋਂ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਨੇ ਆਪਣੇ ਹੱਥ ਪਿੱਛੇ ਕਰ ਲਏ ਹਨ। ਹੁਣ ਖ਼ਬਰਾਂ ਨੇ ਕਿ ਇਸ ਫ਼ਿਲਮ ‘ਚ ਸ਼ਾਹਰੁਖ ਤੋਂ ਬਾਅਦ ਆਮਿਰ ਨੂੰ ਕਾਸਟ ਕਰਨ ਦੀ ਪਲਾਨਿੰਗ ਹੋਈ ਜੋ ਕਾਮਯਾਬ ਨਹੀਂ ਹੋ ਸਕੀ। ਹੁਣ ਫ਼ਿਲਮ ‘ਚ ਰਣਬੀਰ ਕਫੂਰ ਦੇ ਨਾਂ ‘ਤੇ ਚਰਚਾ ਹੋ ਰਹੀ ਹੈ। ਫ਼ਿਲਮ ਦੀ ਕਹਾਣੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ। ਰਾਕੇਸ਼ ਪਹਿਲੇ ਭਾਰਤੀ ਸੀ ਜਿਨ੍ਹਾਂ ਨੇ 1984 ‘ਚ ਸਪੇਸ ਯਾਤਰਾ ਕੀਤੀ ਸੀ। ਫ਼ਿਲਮ ‘ਚ ਰਣਬੀਰ ਨੂੰ ਰਾਕੇਸ਼ ਦੇ ਰੋਲ ਲਈ ਅਪ੍ਰੋਚ ਕੀਤਾ ਗਿਆ ਹੈ ਜਿਸ ਲਈ ਉਸ ਨੇ ਹਾਮੀ ਵੀ ਭਰ ਦਿੱਤੀ ਹੈ। ਇਸ ਸਮੇਂ ਰਣਬੀਰ ਕਪੂਰ, ਆਰੀਅਨ ਮੁਖਰਜੀ ਦੀ ਮੱਚ ਅਵੇਟਿਡ ਫ਼ਿਲਮ ‘ਬ੍ਰਹਮਾਸਤਰ’ ‘ਚ ਦੁੱਝੇ ਹੋਏ ਹਨ। ਇਸ ‘ਚ ਉਨ੍ਹਾਂ ਦੇ ਨਾਲ ਆਲਿਆ ਭੱਟ ਤੇ ਮੌਨੀ ਰਾਏ ਸਮੇਤ ਬਿੱਗ ਬੀ ਅਮਿਤਾਭ ਤੇ ਨਾਗਾਰਜੁਨ ਨਜ਼ਰ ਆਉਣਗੇ।