ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੈਬਨਿਟ ਬੈਠਕ ਮਗਰੋਂ ਦੱਸਿਆ ਕਿ ਸਰਕਾਰ ਨੇ ਸਾਲ 2014, 2015 ਤੇ 2016 ਵਿੱਚ ਭਰਤੀ ਹੋਏ ਅਧਿਆਪਕਾਂ ਨੂੰ ਦੋ ਸਾਲਾਂ ਦੇ ਪਰਖ ਕਾਲ ਮਗਰੋਂ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਦਾਅਵਾ ਕੀਤਾ ਗਿਆ ਹੈ ਕਿ ਪਰਖ ਕਾਲ ਨੂੰ ਤਿੰਨ ਸਾਲਾਂ ਤੋਂ ਘਟਾ ਕੇ ਦੋ ਸਾਲ ਦਾ ਕਰ ਦਿੱਤਾ ਗਿਆ ਹੈ।
ਅਧਿਆਪਕਾਂ ਨੂੰ ਹੁਣ ਉੱਕੇ-ਪੁੱਕੇ 7,500 ਰੁਪਏ ਦੇ ਰਹੀ ਹੈ ਪਰ ਹੁਣ ਤੋਂ ਲੈ ਕੇ ਪੂਰਾ ਸਕੇਲ ਦੇਣ ਤਕ ਉਨ੍ਹਾਂ ਨੂੰ ਗ੍ਰੇਡ ਪੇਅ ਯਾਨੀ 15,300 ਰੁਪਏ ਮਿਲਣਗੇ। ਇਸ ਮਗਰੋਂ ਸਾਰੇ ਭੱਤੇ ਆਦਿ ਵੀ ਸ਼ਾਮਲ ਕਰ ਦਿੱਤੇ ਜਾਣਗੇ। 5,178 ਅਧਿਆਪਕਾਂ ਵਿੱਚ 5,078 ਅਧਿਆਪਕਾਂ ਦੀ ਮਾਸਟਰ ਕਾਡਰ ਤੇ 100 ਦੀ ਸੀ ਐਂਡ ਵੀ ਅਧਿਆਪਕਾਂ ਵਜੋਂ ਭਰਤੀ ਕੀਤੀ ਗਈ ਸੀ।
ਆਪਣੇ ਹੱਕਾਂ ਲਈ ਅਧਿਆਪਕਾਂ ਤੇ ਨਰਸਾਂ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਸਨ। ਪਿਛਲੇ ਦਿਨੀਂ ਪਟਿਆਲਾ ਵਿੱਚ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਚੜ੍ਹੀਆਂ ਨਰਸਾਂ ਨੇ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਪਿਛਲੇ ਮਹੀਨੇ ਅਧਿਆਪਕਾਂ 'ਤੇ ਪਟਿਆਲਾ ਵਿੱਚ ਹੀ ਲਾਠੀਚਾਰਜ ਹੋਇਆ ਸੀ।
Education Loan Information:
Calculate Education Loan EMI